ਵਾਸ਼ਿੰਗਟਨ, 3 ਦਸੰਬਰ, ਹ.ਬ. : ਕੈਲੀਫੋਰਨੀਆ ਵਿਚ ਭਾਰਤੀ ਵਿਦਿਆਰਥੀ ਅਭਿਸ਼ੇਕ ਸੁਦੇਸ਼ ਭੱਟ ਦੀ ਹੱਤਿਆ ਦੇ ਮੁਲਜ਼ਮ ਅਮਰੀਕੀ ਨਾਗਰਿਕ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੈਨ ਬਰਨਾਰਡੀਨੋ ਪੁਲਿਸ ਵਿਭਾਗ ਨੇ ਦੱਸਿਆ ਕਿ 42 ਸਾਲਾ ਐਰਿਕ ਟਰਨਰ ਨੇ ਸ਼ਨਿੱਚਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਉਸ ਨੂੰ ਇੱਕ ਮੋਟਲ ਦੇ ਬਾਹਰ 25 ਸਾਲਾ ਸੁਦੇਸ਼ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਿੱਥੇ ਸੁਦੇਸ਼ ਪਾਰਟ ਟਾਈਮ ਕੰਮ ਕਰਦਾ ਸੀ ।
ਕਰਨਾਟਕ ਦੇ ਮੈਸੂਰ ਦੇ ਰਹਿਣ ਵਾਲੇ ਸੁਦੇਸ਼, ਸੈਨ ਬਰਨਾਰਡਿਨੋ ਵਿਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਿਚ ਕੰਪਿਊਟਰ ਸਾÎਇੰਸ ਵਿਚ  ਮਾਸਟਰ ਡਿਗਰੀ ਕਰ ਰਿਹਾ ਸੀ। ਟਰਨਰ ਨੇ ਦੁਪਹਿਰ ਵੇਲੇ ਮੋਟਲ ਦੇ ਬਾਹਰ ਸੁਦੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਉਸ ਨੂੰ ਘਟਨਾ ਸਥਾਨ 'ਤੇ ਹੀ ਮ੍ਰਿਤ ਐਲਾਨ ਦਿੱਤਾ ਸੀ। ਸੈਨ ਬਰਨਾਰਡਿਨੋ ਪੁਲਿਸ ਵਿਭਾਗ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਇਹ ਪਤਾ ਨਹੀਂ ਚਲਿਆ ਕਿ ਟਰਨਰ ਨੇ ਸੁਦੇਸ਼ ਦੀ ਹੱਤਿਆ ਕਿਉਂ ਕੀਤੀ।
ਸੈਨ ਬਰਨਾਰਡਿਨੋ ਦੇ ਸਾਰਜੈਂਟ ਅਲਬਰਟ ਟੇਲੋ ਨੇ ਇਕ ਬਿਆਨ ਵਿਚ ਕਿਹਾ ਕਿ ਸ਼ੱਕੀ ਦੀ ਪਛਾਣ ਕੀਤੀ ਜਾ ਚੁੱਕੀ ਸੀ । ਉਸ ਨੇ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਸੁਦੇਸ਼ ਦੇ ਪਰਵਾਰ ਅਤੇ ਦੋਸਤਾਂ ਨੇ ਆਰਥਿਕ ਮਦਦ ਦੇ ਲਈ 'ਗੋ ਫੰਡ' ਨਾਂ ਤੋਂ ਇੱਕ ਪੇਜ ਬਣਾਇਆ ਹੈ, ਜਿਸ ਦੇ ਜ਼ਰੀਏ 1 ਹਜ਼ਾਰ ਲੋਕ 39 ਹਜ਼ਾਰ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਦੇ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.