ਕਰਤਾਰਪੁਰ ਸਾਹਿਬ ਦਰਸ਼ਨ ਕਰਨ ਗਈ ਸੀ ਲੜਕੀਕਰਤਾਰਪੁਰ ਸਾਹਿਬ, 3 ਦਸੰਬਰ, ਹ.ਬ. :  3 ਦਿਨ ਪਹਿਲਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਇੱਕ ਜੱਥੇ ਤੋਂ ਗਾÎਇਬ ਹੋਈ ਭਾਰਤੀ ਸਿੱਖ ਲੜਕੀ ਮਿਲ ਗਈ।  ਸੋਮਵਾਰ ਦੇਰ ਰਾਤ ਮਨਜਿੰਦਰ ਸਿਰਸਾ ਨੇ ਟਵੀਟ ਕਰਕੇ ਦੱਸਿਆ ਕਿ ਹਰਿਆਣਾ ਨਿਵਾਸੀ  ਇਹ ਲੜਕੀ ਕਿਸੇ ਪਾਕਿਸਤਾਨੀ ਨੌਜਵਾਨ ਨੂੰ ਮਿਲਣ ਗਈ ਸੀ।
ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਦੇਖ ਕੇ ਅਪਣੀ ਹਿਰਾਸਤ ਵਿਚ ਲੈ ਲਿਆ। ਇਸ ਸਿਲਸਿਲੇ ਵਿਚ ਪਾਕਿਸਤਾਨੀ ਪੁਲਿਸ ਨੇ ਲਾਹੌਰ ਅਤੇ ਫੈਸਲਾਬਾਦ ਤੋਂ ਚਾਰ ਲੋਕਾਂ ਨੂੰ ਕਾਬੂ ਕੀਤਾ ਹੈ। ਦੱਸ ਦੇਈਏ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ 9 ਨਵੰਬਰ ਤੋਂ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਤੋਂ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਕਰਤਪਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਉਥੇ ਜਾ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.