ਲੰਡਨ, 5 ਦਸੰਬਰ, ਹ.ਬ. : ਇੰਗਲੈਂਡ ਵਿਚ ਇੱਕ ਸਿੱਖ ਨੂੰ ਦਾੜ੍ਹੀ ਕਾਰਨ ਨੌਕਰੀ ਦੇਣ ਤੋਂ ਇਨਕਾਰ ਕਰਨ 'ਤੇ 7 ਹਜ਼ਾਰ ਪੌਂਡੇ ਯਾਨੀ ਕਰੀਬ 7 ਲੱਖ ਰੁਪਏ ਦਾ ਹਰਜਾਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸੁਣਵਾਈ ਦੌਰਾਨ ਰੁਜ਼ਗਾਰ ਟ੍ਰਿਬਿਊਨਲ ਨੇ ਦੇਖਿਆ ਕਿ ਲਗਜ਼ਰੀ ਕਲਾਰਿਜ਼ ਹੋਟਲ ਨੇ ਅਪਣੀ ਨੀਤੀ ਕਾਰਨ ਰਮਨ ਸੇਠੀ ਨਾਂ ਦੇ ਸਿੱਖ ਵਿਅਕਤੀ ਨੂੰ  ਦਾੜ੍ਹੀ ਕਾਰਨ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ 34 ਸਾਲ ਦੇ ਸੇਠੀ ਨੇ ਐਲੀਮੈਂਟਸ ਪਰਸੋਨਲ ਸਰਵਿਸਿਜ਼ ਵਲੋਂ ਨਵੰਬਰ 2017 ਵਿਚ ਚਲਾਏ ਜਾ ਰਹੇ ਭਰਤੀ ਸਮਾਗਮ ਵਿਚ ਸ਼ਿਰਕਤ ਕੀਤੀ ਸੀ, ਪਰ ਬਾਅਦ ਵਿਚ ਉਸ ਨੂੰ ਨੌਕਰੀ  ਤੋਂ ਇਨਕਾਰ ਕਰ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.