ਚੰਡੀਗੜ੍ਹ, 6 ਦਸੰਬਰ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਚ ਵਧੀ ਤਲਖੀਆਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਹੁਣ ਲੱਗ ਰਿਹਾ ਕਿ ਇਨ੍ਹਾਂ ਦੋਵਾਂ ਦੇ ਵਿਚ ਦੂਰੀਆਂ ਘੱਟ ਹੋਣ ਦੀ ਸਾਰੀ ਤਰਕੀਬਾਂ ਖਤਮ ਹੋ ਚੁੱਕੀਆਂ ਹਨ। ਹੁਣ ਕੈਪਟਨ ਅਮਰਿੰਦਰ ਨੇ ਕੈਬਨਿਟ ਵਿਚ ਸਿੱਧੂ ਦੀ ਖਾਲੀ ਥਾਂ ਭਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਰਾਣਾ ਗੁਰਜੀਤ ਨੇ ਜਨਵਰੀ 2018 ਵਿਚ ਪੰਜ ਕਰੋੜ ਦੇ ਰੇਤ ਘੁਟਾਲੇ ਵਿਚ ਫਸਣ ਦੇ ਚਲਦਿਆਂ ਅਸਤੀਫ਼ਾ ਦੇ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮੰਿਰਦਰ ਸਿੰਘ ਦੇ ਕਰੀਬੀ ਸੂਤਰਾਂ ਦੇ ਅਨੁਸਾਰ ਇਸ ਖਾਲੀ ਅਹੁਦੇ ਨੂੰ ਭਰਨ ਦੀ ਇੱਕ ਵਜ੍ਹਾ ਵਿਭਿੰਨ ਵਿਧਾਇਕਾਂ ਦੇ ਬਗਾਵਤੀ ਸੁਰ ਵੀ ਹਨ।
ਸਿਆਸੀ ਖਿੱਚੋਤਾਣ ਦੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਵਿਚ ਸ਼ਹਿਰੀ ਸੀਟਾਂ 'ਤੇ ਹਾਰ ਦਾ ਠਿੱਕਰਾ ਨਵਜੋਤ ਸਿੱਧੂ 'ਤੇ ਫੋੜਦੇ ਹੋਏ ਉਨ੍ਹਾਂ ਸਥਾਨਕ ਵਿਭਾਗ ਤੋਂ ਹਟਾ ਕੇ ਬਿਜਲੀ ਵਿਭਾਗ ਵਿਚ ਭੇਜ ਦਿੱਤਾ ਸੀ। ਸਿੱਧੂ ਨੇ  ਬਿਜਲੀ ਵਿਭਾਗ ਦਾ ਕਾਰਜਭਾਰ ਸੰਭਾਲਣ ਤੋਂ ਇਨਕਾਰ ਕਰ ਦਿੰਤਾ ਸੀ। ਉਨ੍ਹਾਂ ਹਾਈ ਕਮਾਨ ਨੂੰ ਵੀ ਗੁਹਾਰੀ ਲਗਾਈ ਸੀ ਕਿ ਉਨ੍ਹਾਂ ਦਾ ਮਹਿਕਮਾ ਨਾ ਬਦਲਿਆ ਜਾਵੇ। ਲੇਕਿਨ ਲੋਕ ਸਭਾ ਵਿਚ ਮਿਲੀ ਹਾਰ ਦੇ ਕਾਰਨ ਕਾਂਗਰਸ ਹਾਈ ਕਮਾਨ ਵੀ ਐਨੀ ਕਮਜ਼ੋਰ ਹੋ ਚੁੱਕੀ ਸੀ ਕਿ ਕਿਸੇ ਨੇ ਵੀ ਸਟਾਰ ਪ੍ਰਚਾਰ ਸਿੱਧੂ ਦੀ ਨਹੀਂ ਸੁਣੀ।  ਇਸ ਤੋਂ ਬਾਅਦ ਜੁਲਾਈ ਵਿਚ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਨਵਜੋਤ ਸਿੱਧੂ ਦੀ ਜਗ੍ਹਾ ਰਾਣਾ ਗੁਰਜੀਤ ਮੰਤਰੀ ਬਣਦੇ ਹਨ ਜਾਂ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.