ਸਦਮੇ ਕਾਰਨ ਪ੍ਰਿੰਸੀਪਲ ਦੀ ਹੋਈ ਮੌਤ

ਨਾਭਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਵਿਦਿਆਰਥੀਆਂ ਤੋਂ ਪ੍ਰੀਖਿਆ ਫ਼ੀਸ ਦੇ 20 ਹਜ਼ਾਰ ਰੁਪਏ ਇਕੱਠੇ ਕਰ ਕੇ ਜਾ ਰਹੀ, ਨਾਭਾ ਦੇ ਇਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਨੂੰ ਲੁਟੇਰਿਆਂ ਨੇ ਲੁੱਟ ਲਿਆ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪ੍ਰਿੰਸੀਪਲ ਮਨਜੀਤ ਕੌਰ ਲਈ ਇਹ ਇਕ ਵੱਡਾ ਝਟਕਾ ਸੀ ਜੋ ਉਨ•ਾਂ ਦੀ ਮੌਤ ਦਾ ਕਾਰਨ ਬਣ ਗਿਆ। ਲੁੱਟ ਦੀ ਵਾਰਦਾਤ ਮਗਰੋਂ ਪ੍ਰਿੰਸੀਪਲ ਮਨਜੀਤ ਕੌਰ ਮਗਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਦਿਮਾਗ 'ਤੇ ਬੋਝ ਲਗਾਤਾਰ ਵਧਦਾ ਗਿਆ ਅਤੇ ਤਬੀਅਤ ਵਿਗੜ ਗਈ। ਪ੍ਰਿੰਸੀਪਲ ਮਨਜੀਤ ਕੌਰ ਨੂੰ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਨ•ਾਂ ਦੀ ਮੌਤ ਹੋ ਗਈ। ਮਨਜੀਤ ਕੌਰ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦਕਿ ਕੁਝ ਸਮਾਂ ਪਹਿਲਾਂ ਵੱਡਾ ਬੇਟਾ ਵੀ ਇਸ ਦੁਨੀਆਂ ਤੋਂ ਚਲਾ ਗਿਆ। ਪ੍ਰਿੰਸੀਪਲ ਮਨਜੀਤ ਕੌਰ ਹੀ ਪੋਤੇ-ਪੋਤੀ ਦੀ ਪਰਵਰਿਸ਼ ਕਰ ਰਹੇ ਸਨ। ਪ੍ਰਿੰਸੀਪਲ ਮਨਜੀਤ ਕੌਰ ਦੇ ਛੋਟੇ ਬੇਟੇ ਹਰਦੀਪ ਸਿੰਘ ਨੇ ਨੇ ਕਿਹਾ ਕਿ ਲੁੱਟ ਦੀ ਇਸ ਵਾਰਦਾਤ ਨੇ ਉਨ•ਾਂ ਦਾ ਘਰ ਹੀ ਖ਼ਾਲੀ ਕਰ ਦਿਤਾ। ਉਧਰ ਪੁਲਿਸ ਨੂੰ ਇਸ ਗੱਲ ਦੀ ਭਿਣਕ ਵੀ ਨਾ ਲੱਗੀ ਕਿ ਪ੍ਰਿੰਸੀਪਲ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਹੋਰ ਖਬਰਾਂ »