ਔਟਾਵਾ, 21 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਐਨਡੀਪੀ ਆਗੂ ਜਗਮੀਤ ਸਿੰਘ ਨੇ ਬਲਾਕ ਕਿਊਬਿਕ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਨ•ਾਂ ਨੇ 'ਤਖ਼ਤ ਭਾਸ਼ਣ' ਦਾ ਸਮਰਥਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਟਰੂਡੋ ਸਰਕਾਰ ਨੂੰ ਕਿਸੇ ਵੀ ਮੁੱਦੇ 'ਤੇ ਨਹੀਂ ਘੇਰਨਗੇ। ਬਲਾਕ ਕਿਊਬਿਕ ਪਾਰਟੀ ਦੇ ਆਗੂ ਨੇ ਕੈਨੇਡੀਅਨ ਲੋਕਾਂ ਨੂੰ ਇਹ ਸੰਕੇਤ ਦਿੱਤਾ ਹੈ ਕਿ ਉਹ ਕਿਸੇ ਵੀ ਮੁੱਦੇ 'ਤੇ ਸਰਕਾਰ ਦਾ ਵਿਰੋਧ ਨਹੀਂ ਕਰਨਗੇ।
'ਸੀਟੀਵੀ ਨਿਊਜ਼' ਨਾਲ ਇੱਕ ਇੰਟਰਵਿਊ ਦੌਰਾਨ ਐਨਡੀਪੀ ਆਗੂ ਨੇ ਕਿਹਾ ਕਿ ਬਲਾਕ ਕਿਊਬਿਕ ਪਾਰਟੀ ਦੇ ਨੇਤਾ ਫਰਾਂਸਵਾ ਬਲੈਂਚੈਟ ਨੇ 'ਤਖ਼ਤ ਭਾਸ਼ਣ' ਦਾ ਸਮਰਥਨ ਕਰਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਲਿਬਰਲ ਸਰਕਾਰ 'ਤੇ ਕਦੇ ਵੀ ਦਬਾਅ ਨਹੀਂ ਪਾਉਣਗੇ ਅਤੇ ਸਰਕਾਰ ਵੱਲੋਂ ਲਿਆਂਦੇ ਗਏ ਹਰ ਇੱਕ ਪ੍ਰਸਤਾਵ ਨੂੰ ਸਵੀਕਾਰ ਕਰਨਗੇ। ਦੱਸ ਦੇਈਏ ਕਿ ਕੰਜ਼ਰਵੇਟਿਵ ਪਾਰਟੀ ਲੀਡਰ ਐਂਡਰਿਊ ਸ਼ੀਅਰ ਦੀ ਤਰ•ਾਂ ਐਨਡੀਪੀ ਆਗੂ ਜਗਮੀਤ ਸਿੰਘ ਵੀ ਜਸਟਿਨ ਟਰੂਡੋ ਦੇ 'ਤਖ਼ਤ ਭਾਸ਼ਣ' ਦੇ ਵਿਰੋਧ ਵਿੱਚ ਉਤਰ ਆਏ ਹਨ। ਉਨ•ਾਂ ਦੋਵਾਂ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਦੇ 'ਤਖ਼ਤ ਭਾਸ਼ਣ' ਵਿੱਚ ਕਈ ਸੰਭਾਵੀ ਮੌਕਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਜਦਕਿ ਬਲਾਕ ਕਿਊਬਿਕ ਪਾਰਟੀ ਦੇ ਨੇਤਾ ਫਰਾਂਸਵਾ ਬਲੈਂਚੈਟ ਨੇ 'ਤਖ਼ਤ ਭਾਸ਼ਣ' ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਸ ਵਿੱਚ ਚੰਗੇ ਭਵਿੱਖ ਦੀ ਸੰਭਾਵਨਾ ਦਿਖਾਈ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.