ਅੰਬਾਲਾ, 11 ਦਸੰਬਰ, ਹ.ਬ. : ਲੜਕੀਆਂ ਦਾ ਵਿਆਹ ਸੀ ਇਸ ਕਰਕੇ ਘਰ ਅਤੇ ਪਰਵਾਰ ਵਿਚ ਖੁਸ਼ੀਆਂ ਦਾ ਮਾਹੌਲ ਸੀ। ਮੰਡਪ ਵੀ ਸਜਿਆ, ਮਹਿਮਾਨ ਵੀ ਆਏ ਪਰ ਬਾਰਾਤ ਨਹੀਂ ਪੁੱਜੀ। ਸਾਰੀਆਂ ਦੀ ਨਜ਼ਰਾਂ ਬਾਰਾਤ ਨੂੰ ਤੱਕਦੀਆਂ ਰਹੀਆਂ ਅਤੇ ਆਖਰ ਕਾਫੀ ਸਮਾਂ ਬੀਤ ਗਿਆ। ਮਾਮਲਾ ਅੰਬਾਲਾ ਸ਼ਹਿਰ ਨਾਲ ਲੱਗਦੇ ਇੱਕ ਪਿੰਡ ਦਾ ਹੈ। ਦੋ ਸਕੀ ਭੈਣਾਂ ਨੂੰ ਦੁਲਹਨ ਦੇ ਤੌਰ 'ਤੇ ਸਜਣ ਦੇ ਬਾਵਜੂਦ ਫੇਰੇ ਨਹੀਂ ਲੈ ਸਕੀਆਂ।
ਕਾਰਨ ਲਾੜੇ ਵਾਲਿਆਂ ਵਲੋਂ ਲੈਣ ਦੇਣ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ। ਦੋਵੇਂ ਲਾੜੇ ਆਪਸ ਵਿਚ ਰਿਸ਼ਤੇਦਾਰ ਸੀ। ਲਿਹਾਜ਼ਾ ਦੋਵਾਂ ਨੇ ਨਵਾਂ ਰਿਸ਼ਤਾ ਬਣਨ ਤੋਂ ਪਹਿਲਾਂ ਸਭ ਕੁਝ ਖਤਮ ਕਰ ਦਿੱਤਾ। ਹਾਲਾਂਕਿ ਪੀੜਤ ਪਰਵਾਰ ਨੇ ਮਾਮਲੇ ਵਿਚ ਕਿਤੇ ਸ਼ਿਕਾਇਤ ਦਰਜ ਨਹੀਂ ਕਰਵਾਈ। ਲੇਕਿਨ ਸਾਰਾ ਦਿਨ ਅੰਬਾਲਾ ਵਿਚ ਇਹ ਮਾਮਲਾ ਸੁਰਖੀਆਂ ਵਿਚ ਰਿਹਾ।
ਅੰਬਾਲਾ ਸ਼ਹਿਰ ਦੇ ਨੱਗਲ ਖੇਤਰ ਦੇ ਇੱਕ ਪਿੰਡ ਵਿਚ ਦੋ ਸਕੀਆਂ ਭੈਣਾਂ ਦਾ ਵਿਆਹ ਤੈਅ ਹੋਇਆ ਸੀ। ਇੱਕ ਭੈਣ ਦਾ ਵਿਆਹ ਕੁਰੂਕਸ਼ੇਤਰ ਦੇ ਇੱਕ ਪਿੰਡ ਵਿਚ ਸੀ ਜਦ ਕਿ ਦੂਜੀ ਦੀ ਅੰਬਾਲਾ ਦੇ ਬਰਾੜਾ ਖੰਡ ਦੇ ਪਿੰਡ ਵਿਚ। ਦੋਵੇਂ ਲੜਕੇ ਆਪਸ ਵਿਚ ਰਿਸ਼ਤੇਦਾਰ ਸੀ। ਦੱਸਿਆ ਜਾ ਰਿਹਾ ਕਿ ਮੁੰਡੇ ਵਾਲਿਆਂ ਨੇ ਦਾਜ ਵਿਚ ਗੱਡੀ ਦੀ ਮੰਗ ਕਰ ਦਿੱਤੀ। ਲੜਕੀ ਵਾਲਿਆਂ ਨੇ ਪੂਰੀ ਕਰਨ ਤੋਂ ਅਸਮਰਥਾ ਜਤਾਈ। ਹਾਲਾਂਕਿ ਕੁੜੀ ਵਾਲਿਆਂ ਨੂੰ ਲੱਗਾ ਕਿ ਸ਼ਾਇਦ ਥੋੜ੍ਹੀ ਬਹਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਜਾਵੇਗੀ। ਇਸ ਲਈ ਤੈਅ ਪ੍ਰੋਗਰਾਮ ਅਨੁਸਾਰ ਦੁਲਹਨ ਬਣੀ ਦੋਵੇਂ ਭੈਣਾਂ ਰਿਜ਼ੌਰਟ ਵਿਚ ਪਹੁੰਚ ਗਈਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.