ਚੰਡੀਗੜ•, 11 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਨਹੀਂ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਹ 75 ਸਾਲਾਂ ਦੇ ਸਨ। ਸਿੰਗਾਰਾ ਸਿੰਘ ਭੁੱਲਰ ਨੇ ਮੋਹਾਲੀ ਵਿਖੇ ਆਖ਼ਰੀ ਸਾਹ ਲਿਆ।  ਸ਼ਿੰਗਾਰਾ ਸਿੰਘ ਭੁੱਲਰ ਦਾ ਪੱਤਰਕਾਰੀ ਦੇ ਖੇਤਰ 'ਚ ਅਹਿਮ ਯੋਗਦਾਨ ਰਿਹਾ ਹੈ। ਉਹ ਪੰਜਾਬੀ ਟ੍ਰਿਬਿਊਨ ਤੇ ਪੰਜਾਬੀ ਜਾਗਰਣ ਦੇ ਐਡੀਟਰ ਰਹਿ ਚੁਕੇ ਹਨ। ਮੌਜੂਦਾ ਸਮੇਂ ਉਹ ਰੋਜ਼ਾਨਾ ਸਪੋਕਸਮੈਨ ਅਖ਼ਬਾਰ 'ਚ ਸੰਪਾਦਕ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਪਰ ਪਿਛਲੇ ਕੁੱਝ ਸਮੇਂ ਤੋਂ ਉਨ•ਾਂ ਦੀ ਸਿਹਤ ਢਿੱਲੀ ਸੀ। ਸ਼ਿੰਗਾਰਾ ਸਿੰਘ ਭੁੱਲਰ ਆਪਣੇ ਪਿੱਛੇ ਪਤਨੀ, ਇਕ ਧੀ ਤੇ ਦੋ ਪੁੱਤਰ ਛੱਡ ਗਏ ਹਨ। ਗੁਰਦਾਸਪੁਰ ਦੇ ਪਿੰਡ ਭੁੱਲਰ 'ਚ ਜੰਮੇ ਸ਼ਿੰਗਾਰਾ ਸਿੰਘ ਭੁੱਲਰ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਪੱਤਰਕਾਰੀ ਦੇ ਹਿੱਸੇ ਲਾਇਆ ਤੇ ਆਖ਼ਰੀ ਦਮ ਤੱਕ ਉਹ ਪੱਤਰਕਾਰਤਾ ਨਾਲ ਜੁੜੇ ਰਹੇ।

ਹੋਰ ਖਬਰਾਂ »

ਹਮਦਰਦ ਟੀ.ਵੀ.