ਘਰ 'ਚੋਂ ਮਿਲੇ ਚੋਰੀ ਦੇ ਕੱਪੜੇ, ਸ਼ਰਾਬ ਤੇ ਹੋਰ ਮਹਿੰਗਾ ਸਾਮਾਨ

ਵੈਨਕੁਵਰ, 12 ਦਸੰਬਰ (ਹਮਦਰਦ ਨਿਊਜ਼ ਸਰਵਿਸ) :ਵੈਨਕੁਵਰ ਪੁਲਿਸ ਵਿਭਾਗ ਨੇ ਇੱਕ ਘਰ ਵਿੱਚੋਂ ਚੋਰੀ ਦੇ ਕੱਪੜੇ, ਸ਼ਰਾਬ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਸਾਰੇ ਸਾਮਾਨ ਦੀ ਕੀਮਤ 1 ਲੱਖ 30 ਹਜ਼ਾਰ ਡਾਲਰ ਭਾਵ 70 ਲੱਖ ਰੁਪਏ ਦੱਸੀ ਜਾ ਰਹੀ ਹੈ। ਵੈਨਕੁਵਰ ਪੁਲਿਸ ਵਿਭਾਗ ਦੇ ਅਧਿਕਾਰੀ ਸਾਰਜੈਂਟ ਆਰੋਨ ਰਾਏਡ ਨੇ ਦੱਸਿਆ ਕਿ ਪੁਲਿਸ ਨੂੰ 27 ਨਵੰਬਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਿਕਟੋਰੀਆ ਡਰਾਈਵ ਐਂਡ ਈਸਟ 49 ਸਟਰੀਟ ਦੇ ਨੇੜੇ ਸਥਿਤ ਇੱਕ ਘਰ ਵਿੱਚ ਚੋਰੀ ਦਾ ਸਾਮਾਨ ਸਸਤੇ ਭਾਅ 'ਤੇ ਵੇਚਿਆ ਜਾ ਰਿਹਾ ਹੈ। ਇਸ ਸਾਮਾਨ ਵਿੱਚ ਮਹਿੰਗੇ ਭਾਅ ਦੇ ਕੱਪੜੇ, ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਮਹਿੰਗੀਆਂ ਚੀਜ਼ਾਂ ਸ਼ਾਮਲ ਹਨ। ਇਸ 'ਤੇ ਪੁਲਿਸ ਨੇ ਇਹ ਸਾਰਾ ਸਾਮਾਨ ਬਰਾਮਦ ਕਰਨ ਤੋਂ ਇਲਾਵਾ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ•ਾਂ 'ਤੇ ਚੋਰੀ ਦੇ ਦੋਸ਼ ਲਾਏ ਗਏ ਹਨ। ਸਾਰਜੈਂਟ ਆਰੋਨ ਰਾਏਡ ਨੇ ਕਿਹਾ ਕਿ ਬਦਕਿਸਮਤੀ ਨਾਲ ਪ੍ਰਚੂਨ ਦਾ ਮਾਲ ਚੋਰੀ ਕਰਨ ਦੀਆਂ ਘਟਨਾਵਾਂ ਸਾਰੇ ਸ਼ਹਿਰ ਵਿੱਚ ਵਾਪਰ ਰਹੀਆਂ ਹਨ, ਪਰ ਅੱਜ ਬਰਾਮਦ ਕੀਤਾ ਗਿਆ ਚੋਰੀ ਦਾ ਸਾਮਾਨ ਕਾਫ਼ੀ ਜ਼ਿਆਦਾ ਅਤੇ ਮਹਿੰਗਾ ਹੈ। ਉਨ•ਾਂ ਕਿਹਾ ਕਿ ਇਹ ਲੱਖਾਂ ਰੁਪਏ ਦਾ ਸਾਮਾਨ ਵੈਨਕੁਵਰ ਅਤੇ ਲੋਅਰ ਮੇਨਲੈਂਡ ਦੇ ਨਜ਼ਦੀਕੀ ਖੇਤਰਾਂ ਵਿੱਚੋਂ ਚੋਰੀ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਸਾਮਾਨ ਨੂੰ ਵਾਪਸ ਕਰਨ ਲਈ ਕਈ ਪ੍ਰਚੂਨ ਵਿਕਰੇਤਾਵਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।  ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਅੱਗੇ ਜਾਂਚ ਤੱਕ ਉਨ•ਾਂ ਨੂੰ ਰਿਹਾਅ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.