ਅੰਮ੍ਰਿਤਸਰ, 12 ਦਸੰਬਰ, ਹ.ਬ. : ਗੁਰੂ ਘਰ ਵਿਚ ਅਰਦਾਸ ਕਰਦੇ ਸਿੱਖ ਸ਼ਰਧਾਲੂ ਦੀ  ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਸੀਸੀਟੀਵੀ ਵਿਚ ਕੈਦ ਹੋਈ ਫੁਟੇਜ ਵਿਚ ਦੇਖਿਆ ਜਾ ਸਕਦਾ ਕਿ ਗੁਰਦੁਆਰੇ ਵਿਚ ਕੁਝ ਸੰਗਤ ਬੈਠੀ ਹੈ ਤੇ ਕੁਝ ਮੱਥਾ ਟੇਕ ਰਹੀ ਹੈ। ਬੈਠੀ ਹੋਈ ਸੰਗਤ ਵਿਚ ਇੱਕ ਸ਼ਰਧਾਲੂ ਖੜ੍ਹਾ ਹੁੰਦਾ ਹੈ ਅਤੇ ਅਗਲੇ ਹੀ ਪਲ ਉਹ ਡਿੱਗ ਜਾਂਦਾ ਹੈ। ਉਥੇ ਮੌਜੂਦ ਸੰਗਤ ਨੇ ਬਜ਼ੁਰਗ ਨੂੰ ਸੰਭਾਲਿਆ, ਲੇਕਿਨ ਦੇਖਦ ਹੀ ਦੇਖਦੇ ਪਲਾਂ ਵਿਚ ਹੀ ਉਸ ਨੇ ਦਮ ਤੋੜ ਦਿੰਤਾ। ਇਸ ਸ਼ਰਧਾਲੂ ਦੀ ਪਛਾਣ ਅੰਮ੍ਰਿਤਸਰ ਦੇ ਨਿਊ ਤਹਿਸੀਲਦਾਰ ਨਿਵਾਸੀ ਪਰਮਜੀਤ ਸਿੰਘ ਭਾਟੀਆ ਦੇ ਰੂਪ ਵਿਚ ਹੋਈ ਹੈ। ਗੁਰਦੁਆਰਾ ਬਾ ਦੀਪ ਸਿੰਘ ਸ਼ਹੀਦਾਂ ਦੇ ਗ੍ਰੰਥੀ ਨੇ ਦੱਸਿਆ ਕਿ ਪਰਮਜੀਤ ਸਿੰਘ ਰੋਜ਼ਾਨਾ ਗੁਰੂ ਘਰ ਵਿਚ ਮੱਥਾ ਟੇਕਣ ਆਉਂਦੇ ਸੀ।  ਬੀਤੇ ਦਿਨ ਵੀ ਉਹ ਗੁਰਦੁਆਰੇ ਮੱਥਾ ਟੇਕਣ ਆਏ ਸੀ। ਜਦ ਘਰ ਜਾਣ ਲਈ ਮੱਥਾ ਟਕੇਣ ਤੋਂ ਪਹਿਲਾਂ ਖੜ੍ਹੇ ਹੋਏ ਤਾਂ ਅਚਾਨਕ ਡਿੱਗ ਗਏ। ਇਸ ਤੋਂ ਪਹਿਲਾਂ ਕਿ ਗੁਰਦੁਆਰੇ ਵਿਚ ਮੌਜੂਦ ਸੰਗਤ ਨੇ ਉਸ ਨੂੰ ਸੰਭਾਲਿਆ, ਪਰ ਤਦ ਤੱਕ ਉਹ ਦਮ ਤੋੜ ਚੁੱਕਾ ਸੀ। ਦੱਸਿਆ ਜਾ ਰਿਹਾ ਕਿ ਪਰਮਜੀਤ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.