ਇਸਲਾਮਾਬਾਦ, 12 ਦਸੰਬਰ, ਹ.ਬ. : ਭਾਰਤੀ ਹਵਾਈ ਫ਼ੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਪਾਕਿਸਤਾਨੀਆਂ ਦੇ ਦਿਲ ਅਤੇ ਦਿਮਾਗ 'ਤੇ ਪੂਰਾ ਸਾਲ ਛਾਏ ਰਹੇ। ਉਹ ਗੁਆਂਢੀ ਦੇਸ਼ ਵਿਚ ਗੂਗਲ 'ਤੇ ਸਭ ਤੋਂ ਜ਼ਿਆਦਾ ਲੱਭੀਆਂ ਗਈਆਂ 10 ਹਸਤੀਆਂ ਅਤੇ ਹੋਰਾਂ ਵਿਚ ਸ਼ਾਮਲ ਰਹੇ।
ਇਸ ਸਾਲ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫ਼ਲੇ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਪਿੱਛੋਂ ਭਾਰਤੀ ਹਵਾਈ ਫ਼ੌਜ ਨੇ 26 ਫਰਵਰੀ ਰਾਤ ਪਾਕਿਸਤਾਨ ਦੇ ਬਾਲਾਕੋਟ ਵਿਚ ਸਥਿਤ ਅੱਤਵਾਦੀ ਕੈਂਪਾਂ 'ਤੇ ਏਅਰ ਸਟ੍ਰਾਈਕ  ਕੀਤੀ। ਅਗਲੇ ਦਿਨ ਪਾਕਿਸਤਾਨੀ ਹਵਾਈ ਫ਼ੌਜ ਦੇ ਜਹਾਜ਼ਾਂ ਨੇ ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਉਨ੍ਹਾਂ ਨੂੰ ਖਦੇੜਦੇ ਹੋਏ ਪਾਕਿਸਤਾਨੀ ਅਤਿ ਆਧੁਨਿਕ ਲੜਾਕੂ ਜਹਾਜ਼ ਐਫ 16 ਨੂੰ ਡੇਗ ਦਿੱਤਾ ਸੀ।
ਵਿੰਗ ਕਮਾਂਡਰ ਅਭਿਨੰਦਨ ਤੋਂ ਇਲਾਵਾ ਪਾਕਿਸਤਾਨੀਆਂ ਦੀ ਦਿਲਚਸਪੀ ਅਭਿਨੇਤਰੀ ਸਾਰਾ ਅਲੀ ਖਾਨ ਅਤੇ ਭਾਰਤੀ ਟੀਵੀ ਰਿਆਲਟੀ ਸੀਰੀਜ਼ ਬਿਗ ਬੌਸ ਸੀਜ਼ਨ 13 ਵਿਚ ਵੀ ਰਹੀ। ਗੂਗਲ ਵਲੋਂ ਜਾਰੀ ਸੂਚੀ ਦੇ ਅਨੁਸਾਰ ਸਾਲ 2019 ਦੌਰਾਨ ਪਾਕਿਸਤਾਨ ਵਿਚ ਸਰਚ ਦੇ ਮਾਮਲੇ ਵਿਚ ਬਿਗ ਬੌਸ ਸੀਜ਼ਨ 13 ਦੂਜੇ ਸਥਾਨ 'ਤੇ ਰਿਹਾ। ਲੋਕਪ੍ਰਿਯ ਸਰਚ ਦੇ ਮਾਮਲੇ ਵਿਚ ਸੈਫ ਅਲੀ ਖਾਨ ਦੀ ਧੀ ਅਤੇ ਅਭਿਨੇਤਰੀ ਸਾਰਾ ਅਲੀ ਖਾਨ ਛੇਵੀਂ ਥਾਂ 'ਤੇ ਰਹੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.