ਨਵੀਂ ਦਿੱਲੀ, 12 ਦਸੰਬਰ, ਹ.ਬ. : ਭਾਰਤ ਅਤੇ ਅਮਰੀਕਾ ਵਿਚਾਲੇ ਦੂਜੀ 2+2 ਗੱਲਬਾਤ 18 ਦਸੰਬਰ ਨੂੰ ਵਾਸ਼ਿੰਗਟਨ ਵਿਚ ਹੋਵੇਗੀ। ਵਿਦੇਸ਼ ਮੰਤਰਾਲੇ ਵਲੋਂ ਦੱਸਿਆ ਗਿਆ ਕਿ ਮੀਟਿੰਗ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਸਾਰੇ ਰਣਨੀਤਕ ਸਬੰਧਾਂ ਬਾਰੇ ਗੱਲਬਾਤ ਕੀਤੀ ਜਾਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿਚ ਭਾਰਤ ਵਲੋਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਹਿੱਸਾ ਲੈਣਗੇ।  ਦੂਜੇ ਪਾਸੇ ਗੁਹਾਟੀ ਵਿਚ 15 ਤੋਂ 17 ਦਸੰਬਰ ਤੱਕ ਹੋਣ ਵਾਲੇ ਭਾਰਤ-ਜਾਪਾਨ ਸੰਮੇਲਨ ਬਾਰੇ ਉਨ੍ਹਾਂ ਵਲੋਂ ਕੋਈ ਨਵੀਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਦੱਖਣੀ ਅਤੇ ਮੱਧ ਏਸ਼ੀਆ ਦੀ ਕਾਰਜਵਾਹਕ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ. ਵੇਲਸ ਨੇ ਸਾਬਕਾ ਰਾਸ਼ਟਪਰਤੀ ਡਵਾਈਡ ਡੇਵਿਡ ਆਈਜਨਹਾਵਰ ਦੀ ਭਾਰਤ ਦੀ ਇਤਿਹਾਸਕ ਯਾਤਰਾ ਦੀ 60ਵੀਂ ਵਰ੍ਹੇਗੰਢ 'ਤੇ ਇੱਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਅਗਲੇ ਹਫ਼ਤੇ ਹੋ ਰਹੀ ਟੂ ਪਲ ਟੂ ਵਾਰਤਾ ਵਿਚ ਮਨੁੱਖੀ ਅਘਿਕਾਰਾਂ 'ਤੇ ਚਰਚਾ ਨਹੀਂ ਕੀਤੀ ਜਾਵੇਗੀ। ਹਾਲਾਂਕਿ ਮੈਨੂੰ ਭਰੋਸਾ ਹੈ ਕਿ ਕਸ਼ਮੀਰ ਦੇ ਮੁੰਦੇ 'ਤੇ ਭਾਰਤ ਦੇ ਸਾਹਮਣੇ ਪੇਸ਼ ਆ ਰਹੇ ਖ਼ਤਰੇ ਨਿਸ਼ਚਿਤ ਤੌਰ 'ਤੇ ਏਜੰਡੇ ਦਾ ਹਿੱਸਾ ਹੋਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.