ਜ਼ੀਰਕਪੁਰ, 17 ਦਸੰਬਰ, ਹ.ਬ. : ਜ਼ੀਰਕਪੁਰ-ਅੰਬਾਲਾ ਰੋਡ ਸਥਿਤ ਕੋਸਮੋ ਪਲਾਜ਼ਾ ਮਾਲ ਵਿਚ ਸ਼ੂਟਿੰਗ ਲਈ ਪੁੱਜੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਵੇਖਣ ਅਤੇ ਉਨ੍ਹਾਂ ਦੇ ਨਾਲ ਸੈਲਫੀ ਲੈਣ ਵਾਲਿਆਂ ਦੀ ਭੀੜ ਨੇ ਕਾਫੀ ਦੇਰ ਤੱਕ ਨੈਸ਼ਨਲ ਹਾਈਵੇ ਦਾ ਟਰੈਫ਼ਿਕ  ਜਾਮ ਕਰ ਦਿੱਤਾ।
ਹਾਲਾਂਕਿ ਟਰੈਫ਼ਿਕ ਪੁਲਿਸ ਨੇ ਟਰੈਫ਼ਿਕ ਨੂੰ ਰੁਕਵਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਲੇਕਿਨ ਫੇਰ ਵੀ ਗੱਡੀਆਂ ਰੁਕਣ ਕਾਰਨ ਜਾਮ ਲੱਗ ਗਿਆ। ਲੋਕ ਫ਼ੋਟੋ ਖਿੱਚਣ ਦੇ ਲਈ ਐਨੇ ਜ਼ਿਆਦਾ ਉਤਾਵਲੇ ਹੋ ਗਏ ਕਿ ਇਸ ਜਾਮ ਵਿਚ ਇੱਕ ਸਕੂਟੀ ਸਵਾਰ ਨੌਜਵਾਨ ਭੀੜ ਦੇ ਵਿਚ ਡਿੱਗ ਕੇ ਬੇਹੋਸ਼ ਹੋ ਗਿਆ।  ਪਰਮੀਸ਼ ਨੂੰ ਦੇਖਣ ਲਈ ਉਤਾਵਲੀ ਹੋਈ ਭੀੜ ਨੇ ਨੌਜਵਾਨ ਨੂੰ ਚੁੱਕਣ ਦੇ ਲਈ ਕੋਈ ਇਨਸਾਨੀਅਤ ਨਹੀਂ ਦਿਖਾਈ। ਇਸੇ  ਦੌਰਾਨ ਉਥੋਂ ਜਾ ਰਹੇ ਇੱਕ ਵਿਅਕਤੀ ਨੇ ਜ਼ਖ਼ਮੀ ਨੂੰ ਕਾਰ ਵਿਚ  ਲਿਜਾ ਕੇ ਹਸਪਤਾਲ ਪਹੁੰਚਾਇਆ।  ਮੌਕੇ 'ਤੇ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਅਤੇ ਮੇਨ ਹਾਈਵੇ ਤੱਕ ਟਰੈਫ਼ਿਮ ਜਾਮ ਹੋ ਗਿਆ। ਕੋਮੋ ਪਲਾਜ਼ਾ ਦੇ ਬਾਹਰ ਭੀੜ ਦੇਖ ਕੇ ਉਹ ਵਿਅਕਤੀ ਵੀ ਰੁਕ ਗਏ ਜਿਨ੍ਹਾਂ ਪਤਾ ਹੀ ਨਹੀਂ ਸੀ ਕਿ ਪਰਮੀਸ਼ ਵਰਮਾ ਆਇਆ ਹੋਇਆ।  ਕਾਫੀ ਦੇਰ ਤੱਕ ਮੌਕੇ 'ਤੇ ਸੜਕ 'ਤੇ ਹਫੜਾ ਦਫੜੀ ਮਾਹੌਲ ਬਣਿਆ ਰਿਹਾ।

ਹੋਰ ਖਬਰਾਂ »

ਹਮਦਰਦ ਟੀ.ਵੀ.