ਕਿਹਾ : ਜਨਰਲ ਵੈਂਸ ਜਿਹੇ ਸ਼ਖਸ ਦਾ ਫ਼ੌਜ ਮੁਖੀ ਬਣਨਾ ਕੈਨੇਡਾ ਲਈ ਮਾਣ ਵਾਲੀ ਗੱਲ

ਔਟਾਵਾ, 17 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਫ਼ੌਜ ਮੁਖੀ ਜਨਰਲ ਜੋਨਾਥਨ ਵੈਂਸ ਦੇ ਸਮਰਥਨ ਵਿੱਚ ਉੱਤਰ ਆਏ ਹਨ। ਉਨ•ਾਂ ਕਿਹਾ ਹੈ ਕਿ ਕੈਨੇਡਾ ਲਈ ਇਹ ਕਿਸਮਤ ਵਾਲੀ ਗੱਲ ਹੈ ਕਿ ਉਸ ਨੂੰ ਫ਼ੌਜ ਮੁਖੀ ਦੇ ਰੂਪ ਵਿੱਚ ਜਨਰਲ ਜੋਨਾਥਨ ਵੈਂਸ ਜਿਹਾ ਸ਼ਖਸ ਮਿਲਿਆ ਹੈ। ਰੱਖਿਆ ਮੰਤਰੀ ਹਰਜੀਤ ਸੱਜਣ ਦਾ ਇਹ ਬਿਆਨ ਉਨ•ਾਂ ਰਿਪੋਰਟਾਂ ਦੇ ਸਾਹਮਣੇ ਆਉਣ ਮਗਰੋਂ ਆਇਆ ਹੈ, ਜਿਨ•ਾਂ ਵਿੱਚ ਕਿਹਾ ਗਿਆ ਹੈ ਕਿ ਨਵੀਂ ਚੁਣੀ ਗਈ ਲਿਬਰਲ ਸਰਕਾਰ ਜਨਰਲ ਜੋਨਾਥਨ ਵੈਂਸ ਨੂੰ ਅਹੁਦੇ ਤੋਂ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਦੱਸ ਦੇਈਏ ਕਿ ਫ਼ੌਜ ਮੁਖੀ ਵਜੋਂ ਜਨਰਲ ਜੋਨਾਥਨ ਦੀ ਪਹਿਲੀ ਵਾਰ ਨਿਯੁਕਤੀ ਸਟੀਫ਼ਨ ਹਾਰਪਰ ਵੱਲੋਂ ਕੀਤੀ ਗਈ ਸੀ। ਹੁਣ ਉਨ•ਾਂ ਦੇ ਕਾਰਜਕਾਲ ਦਾ ਪੰਜਵਾਂ ਸਾਲ ਚੱਲ ਰਿਹਾ ਹੈ।
ਕੈਨੇਡੀਅਨ ਪ੍ਰੈਸ ਨਾਲ ਇੰਟਰਵਿਊ ਦੌਰਾਨ ਹਰਜੀਤ ਸੱਜਣ ਨੇ ਕਿਹਾ ਕਿ ਜਦੋਂ 'ਚੀਫ਼ ਆਫ਼ ਡਿਫੈਂਸ ਸਟਾਫ਼' ਭਾਵ ਫ਼ੌਜ ਮੁਖੀ ਦੀ ਨਿਯੁਕਤੀ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਫ਼ੈਸਲਾ ਪ੍ਰਧਾਨ ਮੰਤਰੀ ਨੇ ਕਰਨਾ ਹੁੰਦਾ ਹੈ। ਅਸੀਂ ਇਸ 'ਤੇ ਵਿਚਾਰ ਕਰਾਂਗੇ ਅਤੇ ਉਸੇ ਮੁਤਾਬਕ ਫ਼ੈਸਲਾ ਲਵਾਂਗੇ। ਹਾਂਲਾਂਕਿ ਉਨ•ਾਂ ਕਿਹਾ ਕਿ ਕੈਨੇਡਾ ਬਹੁਤ ਹੀ ਕਿਸਮਤ ਵਾਲਾ ਹੈ ਕਿ ਜਨਰਲ ਜੋਨਾਥਨ ਵੈਂਸ ਜਿਹਾ ਸ਼ਖਸ ਫ਼ੌਜ ਮੁਖੀ ਵਜੋਂ ਸੇਵਾਵਾਂ ਨਿਭਾ ਰਿਹਾ ਹੈ।
ਜੋਨਾਥਨ ਵੈਂਸ ਕੈਨੇਡੀਅਨ ਇਤਿਹਾਸ ਵਿੱਚ ਲੰਮਾ ਸਮਾਂ ਫ਼ੌਜ ਮੁਖੀ ਵਜੋਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਵਿੱਚੋਂ ਇੱਕ ਹਨ। ਉਨ•ਾਂ ਨੇ ਆਪਣੇ ਲੰਬੇ ਕਾਰਕਾਲ ਦੌਰਾਨ ਹਥਿਆਰਬੰਦ ਫ਼ੌਜਾਂ ਦੇ ਵਿਕਾਸ ਲਈ ਅਤੇ ਕਈ ਹੋਰ ਮਾਮਲਿਆਂ ਵਿੱਚ ਮਹੱਤਵਪੂਰਨ ਫ਼ੈਸਲੇ ਲਏ, ਜਿਸ ਕਾਰਨ ਉਨ•ਾਂ ਦੀ ਸ਼ਲਾਘਾ ਵੀ ਹੋਈ ਅਤੇ ਉਨ•ਾਂ ਨੂੰ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.