ਵਿਖਾਵਾਕਾਰੀਆਂ ਨੇ ਭਾਰਤ ਦੇ ਧਰਮ ਨਿਰਪੱਖਤਾਵਾਦ ਨੂੰ ਖ਼ਤਰੇ ਵਿਚ ਦੱਸਿਆ

ਵਾਸ਼ਿੰਗਟਨ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਲਾਗੂ ਕੀਤੇ ਜਾ ਰਹੇ ਨਾਗਰਿਕਤਾ ਕਾਨੂੰਨ ਵਿਰੁੱਧ ਅਮਰੀਕਾ ਵਿਖੇ ਰੋਸ ਵਿਖਾਵਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਸ਼ਨਿੱਚਰਵਾਰ ਨੂੰ ਵਾਸ਼ਿੰਗਟਨ ਡੀ.ਸੀ. ਸਥਿਤ ਭਾਰਤੀ ਅੰਬੈਸੀ ਸਾਹਮਣੇ ਨਵੇਂ ਕਾਨੂੰਨ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਭਾਜਪਾ ਦੀ ਅਗਵਾਈ ਐਨ.ਡੀ.ਏ. ਸਰਕਾਰ ਵਿਰੁੱਧ ਨਾਹਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਭਾਰਤ ਦਾ ਧਰਮ ਨਿਰਪੱਖਤਾਵਾਦ ਖ਼ਤਰੇ ਵਿਚ ਹੈ। ਉਨ•ਾਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ 'ਤੇ ਲਿਖਿਆ ਸੀ, ''ਨਫ਼ਰਤ ਵਿਰੁੱਧ ਅਸੀਂ ਇਕਜੁਟ ਹਾਂ' , 'ਭਾਰਤ ਨੂੰ ਵੰਡਣਾ ਬੰਦ ਕਰੋ'। ਨਾਹਰੇਬਾਜ਼ੀ ਕਰਨ ਮਗਰੋਂ ਮੁਜ਼ਾਹਰਕਾਰੀਆਂ ਨੇ ਮਹਾਤਮਾ ਗਾਂਧੀ ਦੇ ਬੁੱਤ ਦੁਆਲੇ ਘੇਰਾ ਬਣਾ ਲਿਆ ਅਤੇ ਦੇਸ਼ ਭਗਤੀ ਵਾਲੇ ਗੀਤ ਗਾਉਣ ਲੱਗੇ। ਮੁਜ਼ਾਹਰਾਕੀਆਂ ਨੇ ਐਲਾਨ ਕੀਤਾ ਕਿ ਧਰਮ ਦੇ ਆਧਾਰ 'ਤੇ ਨਾਗਰਿਕਤਾ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਚੇਤੇ ਰਹੇ ਕਿ ਪਿਛਲੇ 9 ਦਿਨਾਂ ਵਿਚ ਭਾਰਤੀ ਅੰਬੈਸੀ ਦੇ ਬਾਹਰ ਤੀਜੀ ਰੈਲੀ ਸੀ ਜਦਕਿ ਇਸੇ ਦਰਮਿਆਨ ਹਿਊਸਟਨ ਅਤੇ ਹੋਰ ਕਈ ਸ਼ਹਿਰਾਂ ਵਿਚ ਨਾਗਰਿਕਤਾ ਕਾਨੂੰਨ ਦੇ ਹਮਾਇਤੀਆਂ ਵੱਲੋਂ ਰੈਲੀਆਂ ਕੱਢੀਆਂ ਗਈਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.