ਲਖਨਊ, 11 ਜਨਵਰੀ, ਹ.ਬ. : ਲਖਨਊ ਦੇ ਕਨੌਜ ਵਿਚ ਸ਼ੁੱਕਰਵਾਰ ਰਾਤ ਸੜਕ ਹਾਦਸੇ ਵਿਚ ਏਸੀ ਬਸ ਵਿਚ ਸਵਾਰ 20 ਲੋਕ ਜ਼ਿੰਦਾ ਸੜ ਗਏ। ਟਰੱਕ ਨਾਲ ਆਹਮੋ ਸਾਹਮਣੇ ਦੀ ਟੱਕਰ ਤੋਂ ਬਾਅਦ ਬਸ ਅਤੇ ਟਰੱਕ ਦੋਵਾਂ ਵਿਚ ਅੱਗ ਲੱਗ ਗਈ। ਬਸ ਫਰੂਖਾਬਾਦ ਤੋਂ ਜੈਪੁਰ ਜਾ ਰਹੀ ਸੀ। ਕਾਨਪੁਰ ਰੇਂਜ ਦੇ ਆਈਜੀ ਮੋਹਿਤ ਅਗਰਵਾਲ ਦੇ ਅਨੁਸਾਰ ਬਸ ਵਿਚ 45 ਲੋਕ ਸਵਾਰ ਸੀ। ਬਚਾਅ ਦਲ ਨੇ 25 ਲੋਕਾਂ ਨੂੰ ਬਾਹਰ ਕੱਢ ਲਿਆ। 23 ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ,  ਦੋ ਸੁਰੱਖਿਅਤ ਹਨ। 8-10 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਜੋ ਪੂਰੀ ਤਰ੍ਹਾਂ ਸੜ ਚੁੱਕੀਆਂ ਹਨ। ਡੀਐਨਏ ਟੈਸਟ ਤੋਂ ਬਾਅਦ ਹੀ ਮਰਨ ਵਾਲਿਆਂ ਦਾ ਸਹੀ ਅੰਕੜਾ ਮਿਲ ਸਕੇਗਾ। ਇਸ ਸੜਕ ਹਾਦਸੇ 'ਚ ਮੋਦੀ ਨੇ ਟਵੀਟ ਕਰਕੇ ਦੁੱਖ ਜਤਾਇਆ ਹੈ। ਮੋਦੀ ਨੇ ਟਵੀਟ ਕੀਤਾ ਕਿ ਉਤਰ ਪ੍ਰਦੇਸ਼ ਦੇ ਕਨੌਜ ਵਿਚ ਹੋਏ ਸੜਕ ਹਾਦਸੇ ਦੇ ਬਾਰੇ ਵਿਚ ਜਾਣ ਕੇ ਬਹੁਤ ਦੁੱਖ ਪੁੱਜਿਆ। ਇਸ ਹਾਦਸੇ ਵਿਚ ਕਈ ਲੋਕਾਂ ਨੂੰ ਅਪਣੀ ਜਾਨ ਗਵਾਉਣੀ ਪਈ। ਮੈਂ ਮ੍ਰਿਤਕਾਂ ਦੇ ਘਰ ਵਾਲਿਆਂ ਪ੍ਰਤੀ ਅਪਣੀ ਹਮਦਰਦੀ ਪ੍ਰਗਟ ਕਰਦਾ ਹਾਂ, ਨਾਲ ਹੀ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਮੁੱਖ ਮੰਤਰੀ ਯੋਗੀ ਨੇ ਜ਼ਿਲ੍ਹੇ ਦੇ ਡੀਐਮ ਅਤੇ ਐਸਪੀ ਨੂੰ ਰਾਹਤ ਕਾਰਜ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਯੋਗੀ ਨੇ ਮ੍ਰਿਤਕਾਂ ਦੇ ਘਰ ਵਾਲਿਆਂ ਨੂੰ 2 ਲੱਖ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਐਨਾਨ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.