ਨਵੀਂ ਦਿੱਲੀ, 13 ਜਨਵਰੀ, ਹ.ਬ. :  ਬੇਸ਼ੱਕ ਦੋ ਮੁਲਜ਼ਮਾਂ ਦੀ ਕਿਊਰੇਟਿਵ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਣੀ ਹੈ ਪਰ ਤਿਹਾੜ ਜੇਲ੍ਹ ਵਿਚ ਬੰਦ ਨਿਰਭਿਆ ਦੇ ਚਾਰਾਂ ਗੁਨਾਹਗਾਰਾਂ ਨੂੰ ਫਾਂਸੀ ਦੇਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਨਿਰਭਿਆ ਦੇ ਗੁਨਾਹਗਾਰਾਂ ਨੂੰ ਫਾਂਸੀ ਦੇਣ ਦੀ ਤਿਆਰੀ ਪੂਰੀ ਕਰ ਲਈ ਗਈ।  ਇਸ ਦੌਰਾਨ ਮੈਜਿਸਟ੍ਰੇਟ ਨੂੰ ਛੱਡ ਉਹ ਸਾਰੇ ਕਰਮਚਾਰੀ ਮੌਜੂਦ ਰਹੇ ਜਿਨ੍ਹਾਂ 22 ਜਨਵਰੀ ਦੀ ਸਵੇਰ ਫਾਂਸੀ ਘਰ ਵਿਚ ਮੌਜੂਦ ਰਹਿਣਾ ਹੈ। ਇੱਕ ਪੁਤਲੇ ਦਾ ਵਜ਼ਨ 90 ਤੋਂ 100 ਕਿਲੋ ਸੀ। ਪੂਰੀ ਪ੍ਰਕਿਰਿਆ ਵਿਚ ਦੋ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ। ਸਵੇਰੇ ਛੇ ਵਜੇ ਤਿਹਾੜ ਜੇਲ੍ਹ ਦੇ ਅਧਿਕਾਰੀ ਜੇਲ੍ਹ ਨੰਬਰ 3 ਵਿਚ ਪਹੁੰਚ ਗਏ ਸੀ। ਫਾਂਸੀ ਦੌਰਾਨ ਕੋਈ ਤਕਨੀਕੀ  ਕਮੀ ਮਹਿਸੂਸ ਨਹੀਂ ਕੀਤੀ ਗਈ। ਜਾਂਚ ਦੇ ਲਈ ਡਾਕਟਰ ਨੂੰ ਲਾਸ਼ ਦੀ ਉਚਾਈ ਤੱਕ ਪੁੱਜਣ ਦੇ ਲਈ ਇੱਕ ਪੌੜੀ ਦੀ ਕਮੀ ਸੀ। ਇਸ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.