ਦੋ ਬਰੈਂਪਟਨ ਅਤੇ ਦੋ ਓਕਵਿੱਲੇ ਦੇ ਵਾਸੀ

ਮਿਸੀਸਾਗਾ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ•ਾਂ ਵਿੱਚੋਂ ਦੋ ਓਕਵਿੱਲੇ ਅਤੇ ਦੋ ਬਰੈਂਪਟਨ ਦੇ ਵਾਸੀ ਹਨ। ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਵਾਹਨ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਣ ਉਪਰੰਤ ਇਹ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਹੁਰਉਨਟਾਰੀਓ ਸਟਰੀਟ ਦੇ ਪੂਰਬ ਵੱਲ ਬ੍ਰਿਟਾਨੀਆ ਰੋਡ ਈਸਟ ਐਂਡ ਵਾਈਟਲ ਰੋਡ ਖੇਤਰ ਵਿੱਚ ਪੀਲ ਰੀਜਨਲ ਪੁਲਿਸ ਦੇ ਅਧਿਕਾਰੀ ਸ਼ਾਮ ਲਗਭਗ ਸਵਾ 7 ਵਜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ•ਾਂ ਨੇ ਸ਼ੱਕ ਹੋਣ 'ਤੇ ਇੱਕ ਵਾਹਨ ਦੀ ਚੈਕਿੰਗ ਕੀਤੀ, ਜਿਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ 'ਤੇ ਪੁਲਿਸ ਨੇ ਵਾਹਨ ਵਿੱਚ ਸਵਾਰ 4 ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ, ਜਿਨ•ਾਂ 'ਤੇ ਨਸ਼ਾ ਤਸਕਰੀ ਸਣੇ 12 ਚਾਰਜ ਲੱਗੇ ਹਨ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਬਰੈਂਪਟਨ ਦੇ 20 ਸਾਲਾ ਨੌਜਵਾਨ 'ਤੇ ਨਸ਼ਾ ਤਸਕਰੀ ਦੇ ਦੋ, ਪਾਬੰਦੀਸ਼ੁਦਾ ਪਦਾਰਥ ਆਪਣੇ ਕੋਲ ਰੱਖਣ ਦਾ ਇੱਕ ਅਤੇ ਕਾਨੂੰਨ ਦੀ ਉਲੰਘਣਾ ਦਾ ਇੱਕ ਚਾਰਜ ਲਾਇਆ ਗਿਆ ਹੈ। ਬਰੈਂਪਟਨ ਦੇ ਹੀ ਵਾਸੀ ਇੱਕ ਹੋਰ 21 ਸਾਲਾ ਨੌਜਵਾਨ 'ਤੇ ਨਸ਼ਾ ਤਸਕਰੀ ਅਤੇ ਪਾਬੰਦੀਸ਼ੁਦਾ ਪਦਾਰਥ ਰੱਖਦੇ ਦੇ ਦੋਸ਼ ਲੱਗੇ ਹਨ। ਇਨ•ਾਂ ਤੋਂ ਇਲਾਵਾ ਓਕਵਿੱਲੇ ਦੇ ਵਾਸੀ 21 ਸਾਲਾ ਨੌਜਵਾਨ 'ਤੇ ਨਸ਼ਾ ਤਸਕਰੀ ਦੇ ਦੋ ਅਤੇ ਇੱਕ ਪੁਲਿਸ ਅਧਿਕਾਰੀ ਨਾਲ ਬਹਿਸਣ ਦਾ ਦੋਸ਼ ਲੱਗਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.