ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੇ ਅਧਿਕਾਰੀਆਂ ਨੇ ਕੀਤਾ ਗ੍ਰਿਫ਼ਤਾਰ

ਮਿਸੀਸਾਗਾ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੇ ਅਧਿਕਾਰੀਆਂ ਨੇ  ਮਿਸੀਸਾਗਾ ਦੇ ਵਾਸੀ ਮੁਹੰਮਦ ਅਹਿਮਦ ਅਬਦੀਰਹਿਮਾਨ ਨੂੰ ਨਸ਼ੀਲੇ ਪਦਾਰਥ ਸਣੇ ਕਾਬੂ ਕਰ ਲਿਆ, ਜਿਸ ਦੀ ਕੀਮਤ 25.5 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।  ਦੱਖਣੀ ਉਨਟਾਰੀਓ ਰੀਜਨ ਦੀ ਕੈਨੇਡਾ ਬਾਰਬਰ ਸਰਵਿਸਜ਼ ਏਜੰਸੀ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਵਿੰਡਸਰ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਕੀਤੀ।
ਮੁਹੰਮਦ ਅਹਿਮਦ ਅਬਦੀਰਹਿਮਾਨ ਕੋਲੋਂ 200 ਕਿੱਲੋ ਮਿਥਮਫੇਟਾਮਾਈਨ ਬਰਾਮਦ ਹੋਈ, ਜਿਸ ਦੀ ਕੀਮਤ ਲਗਭਗ 25.5 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ। ਮਿਥਮਫੇਟਾਮਾਈਨ ਦੀ ਇਹ ਮਾਤਰਾ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (ਸੀਬੀਐਸਏ) ਵੱਲੋਂ ਪਿੱਛਲੇ 7 ਸਾਲਾਂ ਦੌਰਾਨ ਫੜੀ ਗਈ ਮਾਤਰਾ ਨਾਲੋਂ ਸਭ ਤੋਂ ਵੱਧ ਹੈ।
ਉਨਟਾਰੀਓ ਦੇ ਵਿੰਡਸਰ ਵਿੱਚ ਪੈਂਦੇ ਅੰਬੈਸਡਰ ਬ੍ਰਿਜ ਰਾਹੀਂ ਇੱਕ ਕਮਰਸ਼ੀਅਲ ਟਰੱਕ ਜਦੋਂ ਕੈਨੇਡਾ ਵਿੱਚ ਦਾਖ਼ਲ ਹੋਇਆ ਤਾਂ ਸੀਬੀਐਸਏ ਦੇ ਅਧਿਕਾਰੀਆਂ ਨੂੰ ਜਾਂਚ ਦੌਰਾਨ ਉਸ ਵਿੱਚੋਂ 200 ਕਿਲੋਗ੍ਰਾਮ ਨਸ਼ੀਲਾ ਪਦਾਰਥ ਮਿਥਮਫੇਟਾਮਾਈਨ ਮਿਲਿਆ, ਜਿਹੜਾ ਕਿ 9 ਡੱਬਿਆਂ ਵਿੱਚ ਭਰਿਆ ਹੋਇਆ ਸੀ। ਇਸ 'ਤੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਸ਼ੀਲੇ ਪਦਾਰਥ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਮਗਰੋਂ ਆਰਸੀਐਮਪੀ ਮੌਕੇ 'ਤੇ ਪੁੱਜੀ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਸਬੂਤ ਇਕੱਠੇ ਕਰਨ ਵਿੱਚ ਜੁਟ ਗਈ। ਫੜੇ ਗਏ ਵਿਅਕਤੀ ਦੀ ਪਛਾਣ ਮਿਸੀਸਾਗਾ ਦੇ ਵਾਸੀ 36 ਸਾਲਾ ਮੁਹੰਮਦ ਅਹਿਮ ਅਬਦੀਰਹਿਮਾਨ ਵਜੋਂ ਹੋਈ, ਜਿਸ 'ਤੇ ਨਸ਼ਾ ਤਸਕਰੀ ਕਰਨ ਅਤੇ ਪਾਬੰਦੀਸ਼ੁਦਾ ਪਦਾਰਥ ਆਪਣੇ ਕੋਲ ਰੱਖਣ ਦੇ ਚਾਰਜ ਲਾਏ ਗਏ। ਮੁ

ਹੋਰ ਖਬਰਾਂ »

ਹਮਦਰਦ ਟੀ.ਵੀ.