ਲੰਡਨ, 15 ਜਨਵਰੀ, ਹ.ਬ. :  ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੂੰ 4 ਅਪ੍ਰੈਲ ਨੂੰ ਨਵਾਂ ਨੇਤਾ ਮਿਲੇਗਾ।  ਮੌਜੂਦਾ ਲੀਡਰ ਜੈਰਮੀ ਕੌਰਬਿਨ ਵਲੋਂ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੱਲ੍ਹ  ਨਾਮਜ਼ਦਗੀ ਲਈ ਆਖਰੀ ਦਿਨ ਸੀ ਅਤੇ ਹੁਣ ਤੱਕ 5 ਦਾਅਵੇਦਾਰ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਵੀ ਸ਼ਾਮਲ ਹੈ। ਨੰਦੀ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਵਜੋਂ ਉਸ ਨੂੰ ਚੁਣਨ ਲਈ ਪਾਰਟੀ ਨੂੰ ਸੱਦਾ ਦਿੱਤਾ ਹੈ। ਇਸ ਪ੍ਰਕਿਰਿਆ ਵਿਚ ਉਹ ਤੀਜੀ ਥਾਂ 'ਤੇ ਹੈ। ਪਾਰਟੀ ਨੇਤਾ ਦੀ ਦੌੜ ਵਿਚ ਸਭ ਤੋਂ ਅੱਗੇ ਸਰ ਕੇਅਰ ਸਟਾਰਮਰ ਹਨ, ਜਿਨ੍ਹਾਂ ਨੂੰ 89 ਸੰਸਦ ਮੈਂਬਰਾਂ ਦਾ ਸਮਰਥਨ ਹੈ, ਰੈਬਿਕਾ ਲਾਂਗ ਵੇਲੀ ਦੂਜੇ ਸਥਾਨ 'ਤੇ ਜਿਸ ਨੂੰ 33, ਲੀਜ਼ਾ ਨੰਦੀ ਨੂੰ 31 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਬਾਕੀ ਦੋ ਉਮੀਦਵਾਰਾਂ ਜੇਮਸ ਫਿਲਿਪਸ ਅਤੇ ਇਮਿਨੀ ਥਾਰਨਬੇਰੀ ਵੀ ਰੇਸ ਵਿਚ ਹਨ। ਪਰ ਉਨ੍ਹਾਂ ਦੇ ਕੋਲ ਘੱਟ ਵੋਟ ਹਨ। ਨੰਦੀ ਕੌਰਬਿਨ ਦੇ ਛਾਇਆ ਮੰਤਰੀ ਮੰਡਲ ਵਿਚ ਊਜਾ ਮੰਤਰੀ ਦੇ ਅਹੁਦੇ 'ਤੇ ਸੀ। ਇਸ ਅਹੁਦੇ ਦੇ ਲਈ ਆਖਰੀ ਨਤੀਜੇ ਚਾਰ ਅਪ੍ਰੈਲ ਨੂੰ ਤਦ ਐਲਾਨੇ ਜਾ ਸਕਦੇ ਹਨ ਜਦ ਕੌਰਬਿਨ ਅਧਿਕਾਰਕ ਤੌਰ 'ਤੇ ਅਪਣੇ ਉਤਰਾਧਿਕਾਰੀ ਦੇ ਨਾਂ ਦਾ ਐਲਾਨ ਕਰਨਗੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.