ਲਾਸ ਏਂਜਲਸ, 15 ਜਨਵਰੀ, ਹ.ਬ. :  ਅਮਰੀਕਾ ਦੇ ਲਾਸ ਏਂਜਲਸ ਵਿਚ ਮੰਗਲਵਾਰ ਸ਼ਾਮ ਵੱਡਾ ਹਾਦਸਾ ਹੋ ਗਿਆ। ਲਾਸ ਏਂਜਲਸ ਏਅਰਪੋਰਟ 'ਤੇ ਵਾਪਸ ਆ ਰਹੇ ਇੱਕ ਜਹਾਜ਼ ਤੋਂ ਜੈੱਟ ਫਿਊਲ ਡਿੱਗਣ ਕਾਰਨ ਪੰਜ ਪ੍ਰਾਇਮਰੀ ਸਕੂਲ ਅਤੇ ਇੱਕ ਹਾਈ ਸਕੂਲ ਇਸ ਦੀ ਲਪੇਟ ਵਿਚ ਆ ਗਏ। ਜਿਸ ਕਾਰਨ ਬੱਚਿਆਂ ਸਣੇ 60 ਲੋਕ ਜ਼ਖ਼ਮੀ ਹੋ ਗਏ।
ਲਾਸ ਏਂਜਲਸ ਕਾਊਂਟੀ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਪ੍ਰਭਾਵਤ ਸਕੂਲ ਕੁਡਾਹੀ ਵਿਚ ਪਾਰਕ ਐਵਨਿਊ ਐਲੀਮੈਂਟਰੀ ਸੀ, ਜਿੱਥੇ 20 ਬੱਚਿਆਂ ਅਤੇ 11 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸਕੂਲ ਹਵਾਈ ਅੱਡੇ ਤੋਂ ਲਗਭਗ 19 ਮੀਲ ਪੂਰਵ ਵਿਚ ਹੈ।
ਇਸ ਤੋਂ ਇਲਾਵਾ ਸੈਨ ਗੈਬ੍ਰਿਅਲ ਐਲੀਮੈਂਟਰੀ, ਗ੍ਰਾਹਮ ਐਲੀਮੈਟਰੀ, ਟਵੀਡ ਐਲੀਮੈਂਟਰੀ, 93ਵੇਂ ਸਟਰੀਟ ਐਲੀਮੈਂਟਰੀ ਅਤੇ ਜੌਰਡਨ ਹਾਈ ਸਕੂਲ 'ਤੇ ਜੈੱਟ ਫਿਊਲ ਡਿੱਗਿਆ। ਜਿਸ ਦੀ ਲਪੇਟ ਵਿਚ ਆਏ ਕੁਝ ਲੋਕਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਇਆ ਗਿਆ ਸੀ, ਲੇਕਿਨ ਕਿਸੇ ਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਹੀਂ ਪਈ।
ਇੱਕ ਵਿਦਿਆਰਥੀ ਦਾ ਕਹਿਣਾ ਸੀ ਕਿ ਮੈਨੂੰ ਪਹਿਲਾਂ ਲੱਗਾ ਕਿ ਪਾਣੀ ਦੀ ਬੂੰਦਾਂ ਥੱਲੇ ਆ ਰਹੀਆਂ ਹਨ, ਲੇਕਿਨ ਮੈਂ ਉਪਰ ਦੇਖਿਆ ਤਾਂ ਇਹ ਗੌਸੋਲੀਨ ਸੀ।
ਡੈਲਟਾ ਏਅਰ ਲਾਈਨਜ਼ ਨੇ ਕਿਹਾ ਕਿ ਜੈੱਟ ਫਿਊਲ ਦਾ ਰਿਸਾਅ ਜਹਾਜ਼ 89 ਤੋਂ ਹੋਇਆ ਸੀ, ਜੋ ਚੀਨ ਦੇ ਸ਼ੰਘਾਈ ਦੇ ਲਈ ਜਾ ਰਿਹਾ ਸੀ, ਤਕਨੀਕੀ ਖਰਾਬੀ ਦੇ ਕਾਰਨ ਉਸ ਨੂੰ ਤੁਰੰਤ ਲਾਸ ਏਂਜਲਸ ਏਅਰਪੋਰਟ 'ਤੇ ਵਾਪਸ ਪਰਤਣਾ ਪਿਆ। ਜਹਾਜ਼ ਨੂੰ ਸੁਰੱਖਿਅਤ ਲੈਂਡਿੰਗ ਦੇ ਲਈ ਜੈੱਟ  ਫਿਊਲ ਨੂੰ ਘੱਟ ਕਰਨਾ ਸੀ। ਇਸ ਜਹਾਜ਼ ਵਿਚ 288 ਯਾਤਰੀ ਸਵਾਰ ਸਨ। ਚੰਗਾ ਇਹ ਰਿਹਾ ਕਿ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.