ਬਠਿੰਡਾ, 22 ਜਨਵਰੀ, ਹ.ਬ. :  ਪੰਜਾਬ ਦੇ ਬਠਿੰਡਾ ਵਿਚ ਮੌੜ ਮੰਡੀ ਬੰਬ ਬਲਾਸਟ ਮਾਮਲੇ ਵਿਚ ਐਸਆਈਟੀ ਨੇ ਸਿਰਸਾ ਵਿਚ ਦਿਨ ਭਰ ਤਿੰਨਾਂ ਮੁਲਜ਼ਮ ਡੇਰਾ ਪ੍ਰੇਮੀਆਂ ਦਾ ਰਿਕਾਰਡ ਜੁਟਾਇਆ। ਉਸ ਦੇ ਰਿਕਾਰਡ ਦੇ ਸਬੰਧ ਵਿਚ ਅਧਿਕਾਰੀਆਂ ਤੋਂ ਤਸਦੀਕ ਵੀ ਕਰਵਾਈ ਗਈ ਤਾਕਿ ਕੋਰਟ ਵਿਚ ਅਗਲੀ ਪੇਸ਼ੀ 'ਤੇ ਰਿਕਾਰਡ ਨੂੰ ਪੇਸ਼ ਕੀਤਾ ਜਾਵੇ। ਸ਼ਾਮ ਚਾਰ ਵਜੇ ਐਸਆਈਟੀ ਦੇ ਡੀਐਸਪੀ ਕੁਲਦੀਪ ਭੁੱਲਰ ਡੇਰਾ ਸੱਚਾ ਸੌਦਾ ਪੁੱਜੇ। ਉਨ੍ਹਾਂ ਨੇ ਕਰੀਬ ਇੱਕ ਘੰਟੇ ਤੱਕ ਐਡਮ ਬਲਾਕ ਵਿਚ ਮੈਨੇਜਮੈਂਟ ਕਮੇਟੀ ਦੇ ਵਾਈਸ ਚੇਅਰਪਰਸਨ ਡਾ. ਪੀਆਰ  ਦੇ ਨਾਲ ਗੱਲਬਾਤ ਕੀਤੀ। ਡੇਰੇ ਦੀ ਕਮੇਟੀ ਨੂੰ 23 ਜਨਵਰੀ ਨੂੰ ਬਠਿੰਡਾ ਵਿਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦਾ ਨੋਟਿਸ ਦਿੱਤਾ। ਨਾਲ ਹੀ ਡੇਰੇ  ਨੂੰ ਵਰਕਸ਼ਾਪ ਨਾਲ ਸਬੰਧਤ ਰਿਕਾਰਡ ਪੇਸ਼ ਕਰਨ ਦੇ ਲਈ ਕਿਹਾ ਹੈ। ਵਰਕਸ਼ਾਪ ਦੇ ਇੰਚਾਰਜ ਅਤੇ ਕਰਮਚਾਰੀਆਂ ਦਾ ਰਿਕਰਡ ਮੰਗਿਆ। ਐਸਆਈਟੀ ਦੇ ਡੀਐਸਪੀ ਭੁੱਲਰ ਪੰਜ ਵਜੇ  ਡੇਰੇ ਤੋਂ ਚੇਅਰਮੈਨ ਵਿਪਾਸਨਾ ਇੰਸਾਂ ਨੂੰ ਬਠਿੰਡਾ ਵਿਚ ਪੇਸ਼ ਹੋਣ ਦੇ ਲਈ ਬੁਲਾਇਆ ਸੀ, ਲੇਕਿਨ ਉਹ ਨਹੀਂ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.