ਟੋਰਾਂਟੋ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਵਿੱਚ ਯਾਰਕ ਯੂਨੀਵਰਸਿਟੀ ਦੇ ਨੇੜੇ ਇੱਕ ਛੂਰੇਬਾਜ਼ੀ ਦੀ ਘਟਨਾ ਵਾਪਰੀ, ਜਿਸ ਵਿੱਚ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਐਸੀਨੀਬੋਇਨ ਰੋਡ ਅਤੇ ਐਵਲਿਨ ਵਿਗਨੀਸ ਡਰਾਈਵ ਖੇਤਰ ਵਿੱਚ ਰਾਤ ਨੂੰ ਲਗਭਗ 10 ਵਜੇ ਛੂਰੇਬਾਜ਼ੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ ਇੱਕ ਔਰਤ ਦੀ ਗਰਦਨ ਵਿੱਚ ਛੂਰਾ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਟਰੌਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ। ਔਰਤ ਨੂੰ ਛੂਰਾ ਮਾਰ ਕੇ ਭੱਜਿਆ ਸ਼ਖਸ ਇੱਕ ਏਸ਼ੀਅਨ ਮੂਲ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸ ਦੀ ਲੰਬਾਈ ਲਗਭਗ 5 ਫੁੱਟ 11 ਇੰਚ ਹੈ ਅਤੇ ਉਹ ਦਰਮਿਆਨੇ ਕੱਦ ਦਾ ਮਾਲਕ ਹੈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਕਾਲੇ ਰੰਗ ਦੀ ਜਾਕਟ, ਪੈਂਟ ਅਤੇ ਟੋਪੀ ਵਾਲਾ ਸਵੈਟਰ ਪਾਇਆ ਹੋਇਆ ਸੀ ਅਤੇ ਉਸ ਦੀ ਪਿੱਠ 'ਤੇ ਇੱਕ ਬੈਗ ਵੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.