ਸ਼ੰਘਾਈ, 24 ਜਨਵਰੀ, ਹ.ਬ. : ਚੀਨ ਦੇ ਸ਼ੰਘਾਈ ਵਿਚ ਇੱਕ ਵਿਅਕਤੀ ਨੇ ਵਿਆਹ ਨਹੀਂ ਕਰਨ ਦੇ ਲਈ ਅਜੀਬ ਤਰਕੀਬ ਕੱਢੀ। ਉਸ ਨੇ ਵਿਆਹ ਤੋਂ ਬਚਣ ਦੇ ਲਈ ਸਪੀਕਰ ਚੋਰੀ ਕੀਤੇ। ਪੁਲਿਸ ਨੇ ਉਸ ਨੂੰ ਗ੍ਰਿਫ}ਤਾਰ ਕਰ ਲਿਆ। ਲੇਕਿਨ ਅਸਲ ਕਹਾਣੀ ਬਾਅਦ ਵਿਚ ਸਾਹਮਣੇ ਆਈ। ਪੁਲਿਸ ਨੇ ਇਸ ਵਿਅਕਤੀ ਦੀ ਪਛਾਣ ਚਾਨ ਨਾਂ ਤੋਂ ਕੀਤੀ । ਚਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਜਾਣ ਬੁੱਝ ਕੇ ਡਾਂਸ ਸਟੂਡੀਓ ਤੋਂ 17 ਹਜ਼ਾਰ ਰੁਪਏ ਦੇ ਬਲੂਟੁੱਥ ਸਪੀਕਰ ਚੋਰੀ ਕੀਤੇ। ਤਾਕਿ ਗਰਲਫਰਂਡ ਉਸ ਨੂੰ ਚੋਰ ਸਮਝੇ ਅਤੇ ਵਿਆਹ ਕਰਨ ਤੋਂ ਮਨ੍ਹਾਂ ਕਰ ਦੇਵੇ। ਉਸ ਨੇ ਦੱਸਿਆ ਕਿ ਮੇਰੀ ਗਰਲਫਰੈਂਡ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਸੀ, ਲੇਕਿਨ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ।  ਚਾਨ ਨੇ ਪੁਛਗਿੱਛ ਵਿਚ ਦੱਸਿਆ, ਮੈਨੂੰ ਇਹ ਭਰੋਸਾ ਸੀ ਕਿ ਇੱਕ ਦਿਨ ਮੈਂ  ਫੜਿਆ ਜਾਵਾਂਗਾ, ਲੇਕਿਨ ਇੰਨੀ ਛੇਤੀ ਇਹ ਸਭ ਹੋਵੇਗਾ ਇਸ ਦਾ ਅੰਦਾਜ਼ਾ ਨਹੀਂ ਸੀ। ਮੈਂ ਸ਼ੰਘਾਈ ਤੋਂ ਬਹੁਤ ਦੂਰ ਜਾਣਾ ਚਾਹੁੰਦਾ ਸੀ। ਵਿਆਹ ਦੇ ਦਬਾਅ ਕਾਰਨ ਮੈਂ ਬਹੁਤ ਗੁੰਸੇ ਵਿਚ ਸੀ। ਚਾਨ ਅਜੇ ਵੀ ਪੁਲਿਸ ਦੀ ਹਿਰਾਸਤ ਵਿਚ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਛੋਟਾ ਅਪਰਾਧ ਕੀਤਾ ਹੈ। ਇਸ ਲਈ ਉਹ ਛੇਤੀ ਰਿਹਾਅ ਹੋ ਜਾਵੇਗਾ। ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਇਸ ਘਟਨ ਤੋਂ ਬਾਅਦ ਚਾਨ ਅਤੇ ਉਸ ਦੀ ਗਰਲਫਰਂਡ ਦੇ ਵਿਚ ਕੀ ਹੋਇਆ?

ਹੋਰ ਖਬਰਾਂ »

ਹਮਦਰਦ ਟੀ.ਵੀ.