ਮੁੰਬਈ, 29 ਜਨਵਰੀ, ਹ.ਬ. : ਹਿਮਾਂਸੀ ਵਲੋਂ ਬਿੱਗ ਬੌਸ 'ਚ ਮੁੜ ਐਂਟਰੀ ਮਾਰਨ 'ਤੇ ਹਿਮਾਂਸ਼ੀ ਨੂੰ ਆਸਿਮ ਨੇ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਇਸ ਦੀ  ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਆਸਿਮ ਅਤੇ ਹਿਮਾਂਸ਼ੀ ਦੇ ਰਿਸ਼ਤੇ ਨੂੰ ਲੈ ਕੇ ਫੈਂਜ਼ ਦੇ ਨਾਲ-ਨਾਲ ਘਰ ਦੇ ਮੈਂਬਰ ਵੀ ਕਾਫੀ ਉਤਸ਼ਾਹਿਤ ਹਨ। ਹੁਣ ਬਿੱਗ ਬੌਸ ਦੇ ਘਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਘਰ ਦੇ ਸਾਰੇ ਮੈਂਬਰ ਹਿਮਾਂਸ਼ੀ ਖੁਰਾਨਾ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਆਸਿਮ ਰਿਆਜ਼ ਵੀ ਆਪਣਾ ਪਿਆਰ ਲੁਕਾ ਨਹੀਂ ਪਾਉਂਦੇ। ਆਸਿਮ ਰਿਆਜ਼ ਬਿੱਗ ਬੌਸ ਦੇ ਘਰ ਵਿਚ ਹੀ ਹਿਮਾਂਸ਼ੀ ਖੁਰਾਨਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੰਦੇ ਹਨ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਆਸਿਮ ਰਿਆਜ਼, ਹਿਮਾਂਸ਼ੀ ਕੋਲੋਂ ਪੁੱਛਦੇ ਹਨ ਕਿ ਕੀ ਉਹ ਉਨ੍ਹਾਂ ਨੂੰ ਪਿਆਰ ਕਰਦੀ ਹੈ, ਤਾਂ ਇਸ 'ਤੇ ਹਿਮਾਂਸ਼ੀ ਕਹਿੰਦੀ ਹੈ ਕਿ ਉਹ ਵੀ ਉਨ੍ਹਾਂ ਨੂੰ ਪਿਆਰ ਕਰਦੀ ਹੈ। ਜਿਸ ਤੋਂ ਬਾਅਦ ਆਸਿਮ, ਹਿਮਾਂਸ਼ੀ ਨੂੰ ਫੁੱਲ ਦਿੰਦੇ ਹੋਏ ਵਿਆਹ ਲਈ ਪ੍ਰਪੋਜ਼ ਕਰ ਦਿੰਦੇ ਹਨ।  ਹਾਲਾਂਕਿ, ਇਸ ਦਾ ਹਿਮਾਂਸ਼ੀ ਵੀ ਹਾਂ ਵਿਚ ਜਵਾਬ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.