ਇਜ਼ਰਾਈਲ, 29 ਜਨਵਰੀ, ਹ.ਬ. :  ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਅਧਿਕਾਰਕ ਤੌਰ 'ਤੇ ਦੋਸ਼ੀ ਠਹਿਰਾਏ ਗਏ। ਇਸ ਦੇ ਕੁਝ ਹੀ ਘੰਟੇ ਪਹਿਲਾਂ ਉਨ੍ਹਾਂ ਨੇ ਅਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ 3 ਮਾਮਲਿਆਂ ਵਿਚ ਸੰਸਦੀ ਛੋਟ ਦੇ ਲਈ ਕੀਤੀ ਅਪੀਲ ਵਾਪਸ ਲਈ ਸੀ। ਇਸ ਤਰ੍ਹਾਂ ਉਹ ਇਸ ਅਹੁਦੇ 'ਤੇ ਰਹਿੰਦੇ ਹੋਏ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ।
ਨੇਤਨਯਾਹੂ 'ਤੇ ਭ੍ਰਿਸ਼ਟਾਚਾਰ ਦੇ 3 ਮਾਮਲਿਆਂ ਵਿਚ ਰਿਸ਼ਵਤਖੋਰੀ, ਧੋਖਾਧੜੀ ਅਤੇ ਭਰੋਸਾ ਤੋੜਨ ਦੇ ਦੋਸ਼ ਲਾਏ ਗਏ। ਅਟਾਰਨੀ ਜਨਰਲ ਮਾਂਦੇਲਬੀਤ ਨੇ ਯਰੂਸ਼ਲਮ ਜ਼ਿਲ੍ਹਾ ਅਦਾਲਤ ਵਿਚ ਦੋਸ਼ ਪੱਤਰ ਸੌਂਪਿਆ। ਦੇਸ਼ ਦੇ ਇਤਿਹਾਸ ਵਿਚ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿੰਦੇ ਹੋਏ ਮੁਕੱਦਮੇ ਦਾ ਸਾਹਮਣਾ ਕਰਨ ਵਾਲੇ ਉਹ ਪਹਿਲੇ ਵਿਅਕਤੀ ਹੋਣਗੇ। ਮੁਕੱਦਮੇ ਦੀ ਤਾਰੀਕ ਅਜੇ ਨਿਰਧਾਰਤ ਨਹੀਂ ਕੀਤੀ ਗਈ ਲੇਕਿਨ ਕਾਨੂੰਨੀ ਪ੍ਰਕਿਰਿਆ ਵਿਚ ਸਾਲਾਂ ਲੱਗ ਸਕਦੇ ਹਨ।
ਅਟਾਨੀ ਜਨਰਲ ਨੇ ਕਿਹਾ ਕਿ ਅਜੇ ਨੇਤਨਯਾਹੂ ਨੁੰ ਅਸਤੀਫ਼ਾ ਦੇਣ ਦੀ ਜ਼ਰੂਰਤ ਨਹਂ ਪਵੇਗੀ। ਉਨ੍ਹਾਂ ਜਦ ਅਸਤੀਫ਼ਾ ਦੇਣਾ ਪਵੇਗਾ ਜਦ ਉਨ੍ਹਾਂ ਦੋਸ਼ੀ ਠਹਿਰਾ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਨੇਤਨਯਾਹੂ ਨੇ ਐਲਾਨ ਕੀਤਾ ਕਿ ਉਹ ਉਨ੍ਹਾਂ ਦੇ ਖ਼ਿਲਾਫ਼ ਚਲ ਰਹੇ ਭ੍ਰਿਸ਼ਟਾਚਾਰ ਦੇ 3 ਮਾਮਲਿਆਂ ਵਿਚ ਮਿਲੀ ਸੰਸਦੀ ਛੋਟ ਦੀ ਅਪੀਲ ਨੂੰ ਵਾਪਸ ਲੈ ਰਹੇ ਹਨ ਤਾਕਿ ਮੁੱਦੇ 'ਤੇ ਹੋ ਰਹੀ ਘਟੀਆ ਖੇਡ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਊਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਚਲਾਉਣ ਦਾ ਰਸਤਾ ਸਾਫ ਹੋਗਿਆ।
ਇਜ਼ਰਾਈਲੀ ਨੇਤਾ ਨੇ ਵਾਸ਼ਿੰਗਟਨ ਤੋਂ ਇੱਕ ਫੇਸਬੁੱਕ ਪੋਸਟ ਜ਼ਰੀਏ ਇਸ ਦੀ ਸੂਚਨਾ ਦਿੱਤੀ। ਉਹ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨ ਦੇ ਲਈ ਵਾਸ਼ਿੰਗਟਨ ਵਿਚ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.