ਕਰਾਚੀ,  13 ਫ਼ਰਵਰੀ, ਹ.ਬ. : ਪਾਕਿਸਤਾਨ ਵਿਚ ਤੀਜਾ ਨਿਕਾਹ ਕਰ ਰਹੇ ਇੱਕ ਵਿਅਕਤੀ ਦੀ ਪਹਿਲੀ ਬੇਗਮ ਨੇ ਅਪਣੇ ਰਿਸ਼ਤੇਦਾਰਾਂ ਦੇ ਨਾਲ ਜ਼ਬਰਦਸਤੀ ਸਮਾਰੋਹ ਸਥਾਨ ਵਿਚ ਵੜ ਕੇ ਉਸ ਦੀ ਰੱਜ ਕੇ ਕੁੱਟਮਾਰ ਕੀਤੀ। ਨਾਲ ਹੀ ਮਹਿਮਾਨਾਂ ਦੇ ਸਾਹਮਣੇ ਹੀ ਉਸ ਦੇ ਕੱਪੜੇ ਵੀ ਪਾੜ ਦਿੱਤੇ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਿਸੇ ਤਰ੍ਹਾਂ ਵਿਅਕਤੀ ਦੀ ਜਾਨ ਬਚਾਈ।
ਕਰਾਚੀ ਦੇ ਸਾਖੀ ਹਸਨ ਚੌਰੰਗੀ ਖੇਤਰ ਵਿਚ ਸੋਮਵਾਰ ਰਾਮ ਆਸਿਫ ਰਕੀਫ ਨੇ ਨਿਕਾਹ ਪਾਰਟੀ ਵਾਲੀ ਥਾਂ 'ਤੇ ਮਦੀਹਾ ਅਤੇ ਉਸ ਦੇ ਰਿਸਤੇਦਾਰ ਜ਼ਬਰਦਸਤੀ ਵੜ ਗਏ। ਮਦੀਹਾ ਨੇ ਦਾਅਵਾ ਕੀਤਾ ਕਿ ਆਸਿਫ ਨੇ ਉਸ ਦੇ ਨਾਲ 2014 ਵਿਚ ਨਿਕਾਹ ਕੀਤਾ ਸੀ।
ਉਸ ਨੇ ਇਹ ਵੀ ਦਾਅਵਾ ਕੀਤਾ ਕਿ ਆਸਿਫ ਪਹਿਲਾਂ ਵੀ ਬਿਨਾਂ ਦੱਸੇ ਜਿੰਨਾ ਯੂਨਵਰਸਿਟੀ ਦੀ ਇੱਕ ਮਹਿਲਾ ਕਰਮਚਾਰੀ ਦੇ ਨਟਾਲ ਨਿਕਾਹ ਕਰ ਚੁੱਕਾ ਹੈ। ਨਾਲ ਹੀ ਮਦੀਹਾ ਨੇ ਕਿਹਾ ਕਿ ਜਦ ਉਸ ਨੇ ਦੂਜੇ ਨਿਕਾਹ 'ਤੇ ਇਤਰਾਜ਼ ਜਤਾਇਆ ਸੀ ਤਾਂ ਆਸਿਫ ਨੇ ਮਾਫ਼ੀ ਮੰਗਦੇ ਹੋਏ ਹਮੇਸ਼ਾ ਉਸ ਦੇ ਨਾਲ ਰਹਿਣ ਦਾ ਵਾਅਦਾ ਕੀਤਾ ਸੀ।  ਰਿਪੋਰਟ ਵਿਚ ਅੱਗੇ ਕਿਹਾ ਗਿਆ ਕਿ ਮਦੀਹਾ ਅਤੇ ਉਸ ਦੇ ਘਰ ਵਾਲਿਆਂ ਨੇ ਇਹ ਦੱਸਣ ਤੋਂ ਬਾਅਦ ਰਿਸੈਪਸ਼ਨ ਸਥਾਨ 'ਤੇ ਹੀ ਆਸਿਫ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੇ ਕੱਪੜੇ ਵੀ ਪਾੜ ਦਿੱਤੇ।  ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਉਸ ਨੂੰ ਬਚਾਇਆ।  ਥਾਣੇ ਵਿਚ ਪੁਛਗਿੱਛ ਦੌਰਾਨ ਪੁਲਿਸ ਨੇ ਵੀ ਉਸ ਦੀ ਕੁੱਟਮਾਰ ਕਰ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.