ਵਾਸ਼ਿੰਗਟਨ,  13 ਫ਼ਰਵਰੀ, ਹ.ਬ. : ਅਮਰੀਕਾ ਨੇ 2008 ਦੇ ਮੁੰਬਈ ਹਮਲੇ ਦੇ ਕਥਿਤ ਮਾਸਟਰ ਮਾਈਂਡ, ਹਾਫਿਜ਼ ਸਹੀਦ ਨੂੰ ਪਾਕਿਸਤਾਨ ਵਲੋਂ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਵਾਸ਼ਿੰਗਟਨ ਦੇ ਨਾਲ ਨਾਲ ਭਾਰਤ ਦੁਆਰਾ ਵੀ ਲੰਬੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਐਲਿਸ ਵੇਲਸ ਨੇ ਟਵੀਟ ਕੀਤਾ ਕਿ ਹਾਫਿਜ਼ ਸਈਦ ਅਤੇ ਉਸ ਦੇ ਸਹਿਯੋਗੀ ਦੀ ਸਜ਼ਾ, ਉਸ ਦੇ ਅਪਰਾਧਾਂ ਦੇ ਲਈ ਲਸ਼ਕਰ ਦੇ ਜਵਾਬਦੇਹ ਅਤੇ ਪਾਕਿ ਦੇ ਲਈ ਅਪਣੀ ਕੌਮਾਂਤਰੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਇੱਕ ਖ਼ਾਸ ਕਦਮ ਹੈ। ਉਹ ਅੱਤਵਾਦੀ ਸਮੂਹ ਲਸ਼ਕਰ ਏ ਤਾਇਬ ਦਾ ਜਿਕਰ ਕਰ ਰਹੀ ਸੀ। ਮੁੰਬਈ ਦੀ ਘੇਰਾਬੰਦੀ ਦੇ ਲਈ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੋਵਾਂ ਨੇ ਲਸ਼ਕਰ ਨੂੰ ਜ਼ਿੰਮੇਵਾਰ ਦੱਸਿਆ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.