ਪਿਛਲੇ ਮਹੀਨੇ ਨਾਗਰਿਕਤਾ ਸੋਧ ਕਾਨੂੰਨ 'ਤੇ ਚੁੱਕੇ ਸਨ ਸਵਾਲ

ਬੰਗਲੁਰੂ, 13 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਮਾਈਕਰੋਸਾਫ਼ਟ ਦੇ ਸੀਈਓ ਸੱਤਿਆ ਨਡੇਲਾ 24 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਸਕਦੇ ਹਨ। ਸੂਤਰਾਂ ਮੁਤਾਬਕ ਨਡੇਲਾ 24 ਤੋਂ 26 ਫਰਵਰੀ ਤੱਕ ਭਾਰਤ ਦੌਰੇ ਦਾ ਵਿਚਾਰ ਕਰ ਰਹੇ ਹਨ। ਇਸ ਦੌਰਾਨ ਉਹ ਦਿੱਲੀ, ਬੰਗਲੁਰੂ ਅਤੇ ਮੁੰਬਈ ਜਾਣਗੇ। ਨਡੇਲਾ ਦੇਸ਼ ਦੇ ਮੁੱਖ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਰਿਪੋਰਟ ਮੁਤਾਬਕ ਮਾਈਕਰੋਸਾਫ਼ਟ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਡੇਲਾ ਦੀ ਮੀਟਿੰਗ ਫਿਕਸ ਹੋ ਜਾਵੇ। ਹਾਲਾਂਕਿ ਮਾਈਕਰੋਸਾਫ਼ਟ ਵੱਲੋਂ ਨਡੇਲਾ ਦੇ ਦੌਰੇ ਦੀ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਨ•ਾਂ ਦਾ ਦੌਰਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਮਹੀਨੇ ਉਨ•ਾਂ ਨੇ ਭਾਰਤ ਦੀ ਇੰਮੀਗ੍ਰੇਸ਼ਨ ਨੀਤੀ 'ਤੇ ਸਵਾਲ ਚੁੱਕੇ ਸਨ।
ਨਡੇਲਾ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨਾਂ 'ਤੇ ਕਿਹਾ ਸੀ ਕਿ ਭਾਰਤ ਵਿੱਚ ਜੋ ਹੋ ਰਿਹਾ ਹੈ, ਉਹ ਦੁਖਦਾਈ ਹੈ। ਕੋਈ ਪ੍ਰਵਾਸੀ ਬੰਗਲਾਦੇਸ਼ੀ ਭਾਰਤ ਵਿੱਚ ਵੱਡੀ ਕੰਪਨੀ ਸ਼ੁਰੂ ਕਰੇ ਜਾਂ ਇਨਫੋਸਿਸ ਜਿਹੀ ਕੰਪਨੀ ਦਾ ਸੀਈਓ ਬਣੇ ਤਾਂ ਉਸ ਨੂੰ ਖੁਸ਼ੀ ਹੋਵੇਗੀ। ਨਡੇਲਾ ਦੇ ਇਸ ਬਿਆਨ ਦੀ ਭਾਜਪਾ ਨੇ ਨਿੰਦਾ ਕੀਤੀ ਸੀ। ਬਾਅਦ ਵਿੱਚ ਮਾਈਕਰੋ ਸਾਫ਼ਟ ਨੇ ਨਡੇਲਾ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਹਰ ਦੇਸ਼ ਨੂੰ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਦਾ ਅਧਿਕਾਰ ਹੈ।  
ਮਾਈਕਰੋਸਾਫ਼ਟ ਅਤੇ ਟੈਕਨਾਲੋਜੀ ਸੈਕਟਰ ਦੀ ਦੂਜੀਆਂ ਕੰਪਨੀਆਂ ਲਈ ਭਾਰਤ ਇੱਕ ਅਹਿਮ ਬਾਜ਼ਾਰ ਹੈ। ਹੈਦਰਾਬਾਦ ਵਿੱਚ ਮਾਈਕਰੋਸਾਫ਼ਟ ਦਾ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਹੈ। ਸਰਕਾਰ ਟੈਕਨਾਲੋਜੀ ਸੈਕਟਰ ਦੀਆਂ ਵਿਦੇਸ਼ੀ ਕੰਪਨੀਆਂ ਲਈ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ।
ਪਿਛਲੇ ਸਾਲ ਭਾਰਤ ਵਿੱਚ ਹੀ ਡੇਟਾ ਸਟੋਰ ਕਰਨ ਦਾ ਨਿਯਮ ਲਾਗੂ ਕੀਤਾ ਸੀ। ਇਹ ਅਮਰੀਕਾ ਦੇ ਬਾਹਰ ਕੰਪਨੀ ਦਾ ਸਭ ਤੋਂ ਵੱਡਾ ਸੈਂਟਰ ਹੈ। ਭਾਰਤੀ ਮੂਲ ਦੇ ਸੱਤਿਆ ਨਡੇਲਾ ਦਾ ਵੀ ਹੈਦਰਾਬਾਦ ਵਿੱਚ ਹੀ ਪਾਲਣ-ਪੋਸ਼ਣ ਹੋਇਆ ਸੀ। ਪਿਛਲੇ ਮਹੀਨੇ ਅਮੇਜਨ ਦੇ ਸੀਈਓ ਜੇਫ਼ ਬੇਜੋਸ਼ ਵੀ ਭਾਰਤ ਆਏ ਸਨ, ਪਰ ਪ੍ਰਧਾਨ ਮੰਤਰੀ ਜਾਂ ਫਿਰ ਸਰਕਾਰ ਦਾ ਕੋਈ ਨੁਮਾਇੰਦਾ ਉਨ•ਾਂ ਨੂੰ ਨਹੀਂ ਮਿਲਿਆ ਸੀ। ਵਣਜ ਮੰਤਰੀ ਪੀਯੂਸ਼ ਗੋਇਲ ਨੇ ਅਮੇਜਨ ਦੀਆਂ ਨੀਤੀਆਂ 'ਤੇ ਸਵਾਲ ਚੁੱਕੇ ਸਨ। ਖੁਦਰਾ ਵਪਾਰੀਆਂ ਨੇ ਵੀ ਬੇਜੋਸ਼ ਦਾ ਵਿਰੋਧ ਕੀਤਾ ਸੀ। ਅਮੇਜਨ ਵਿਰੁੱਧ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਵੀ ਜਾਂਚ ਕਰ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.