ਅਹਿਮਦਾਬਾਦ,  14 ਫ਼ਰਵਰੀ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ 25-25 ਫਰਵਰੀ ਨੂੰ ਭਾਰਤ ਦੀ ਦੋ ਦਿਨਾਂ ਯਾਤਰਾ  'ਤੇ ਆ ਰਹੇ ਹਨ। ਟਰੰਪ ਦੀ ਯਾਤਰਾ ਤੋਂ ਪਹਿਲਾਂ ਗੁਜਰਾਤ ਵਿਚ ਝੁੱਗੀ ਝੌਪੜੀਆਂ ਦੇ ਸਾਹਮਣੇ ਕੰਧ ਖੜ੍ਹੀ ਕੀਤੀ ਜਾ ਰਹੀ ਹੈ। ਅਹਿਮਦਾਬਾਦ ਨਗਰ ਨਿਗਮ ਸਰਦਾਰ ਵੱਲਭ ਭਾਈ ਪਟੇਲ ਏਅਰਪਰਟ ਤੋਂ ਇੰਦਰਾ ਬ੍ਰਿਜ ਨੂੰ ਜੋੜਨ ਵਾਲੀ ਸੜਕ ਦੇ ਕਿਨਾਰੇ ਝੁੱਗੀਆਂ ਦੇ ਸਾਹਮਣੇ ਇੱਕ ਕੰਧ ਦਾÎ ਨਿਰਮਾਣ ਕਰ ਰਿਹਾ ਹੈ।
ਕੰਧ ਬਣਾਉਣ ਦੇ ਕਾਰਨ ਲੋਕ ਇਨ੍ਹਾਂ ਇਲਾਕਿਆਂ ਵਿਚ ਪੈਣ ਵਾਲੀ ਝੁੱਗੀਆਂ ਅਤੇ ਕੱਚੇ ਮਕਾਨਾਂ ਨੂੰ ਨਹੀਂ ਦੇਖ ਸਕਣਗੇ।  ਇੱਥੇ ਤਕਰੀਬਨ ਦੋ ਹਜ਼ਾਰ ਲੋਕ ਰਹਿੰਦੇ ਹਨ। ਝੁੱਗੀਆਂ ਦੇ ਸਾਹਮਣੇ ਕੰਧ ਬਣਾਉਣ ਦੇ ਮਾਮਲੇ ਨੂੰ ਲੈ ਕੇ ਮੇਅਰ ਬਿਜਲ ਪਟੇਲ ਨੇ ਕਿਹਾ ਕਿ ਮੈਂ ਇਹ ਅਜੇ ਨਹੀਂ ਦੇਖਿਆ ਹੈ। ਮੈਨੂੰ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।
ਅਮਰੀਕੀ ਰਾਸ਼ਟਪਰਤੀ ਟਰੰਪ ਅਪਣੀ ਭਾਰਤ ਯਾਤਰਾ ਦੌਰਾਨ ਅਹਿਮਦਾਬਾਦ ਵਿਚ ਰੋਡ ਸ਼ੋਅ ਵਿਚ ਸ਼ਾਮਲ ਹੋਣਗੇ ਅਤੇ ਸਾਬਰਮਤੀ ਆਸ਼ਰਮ ਦਾ ਦੌਰਾ ਵੀ ਕਰਨਗੇ। ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇੱਥੇ ਬਣੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਵੀ ਕਰਨਗੇ।
ਇਸ ਰੋਡ ਸ਼ੋਅ ਦੇ ਲਈ ਅਹਿਮਦਾਬਾਦ ਹਵਾਈ ਅੱਡੇ ਤੋਂ ਸਾਬਰਮਤੀ ਆਸ਼ਰਮ ਤੱਕ 10 ਕਿਲੋਮੀਟਰ ਤੱਕ ਦੇ ਰਸਤੇ ਨੂੰ ਸਜਾਇਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਹਿਮਦਾਬਾਦ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਡਾਂਡੀਆ ਵੀ ਖੇਡ ਸਕਦੇ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਚੀਨ ਦੇ ਰਾਸ਼ਟਰਪਤੀ ਜਿਨਪਿੰਗ 2014 ਵਿਚ ਅਹਿਮਦਾਬਾਦ ਆਏ ਸੀ। ਰਿਵਰਫਰੰਟ 'ਤੇ ਮੋਦੀ-ਜਿਨਪਿੰਗ ਦੇ ਇੱਕ ਹੀ ਝੁੱਲੇ 'ਤੇ ਝੂਟੇ ਲੈਣ ਦੀਆਂ ਤਸੀਵਰਾਂ ਆਈਆਂ ਸਨ।  ਸੂਤਰਾਂ ਮੁਤਾਬਕ  ਹੁਣ ਟਰੰਪ ਆਉਣ ਵਾਲੇ ਹਨ। ਮੋਦੀ-ਟਰੰਪ ਦੇ ਨਾਲ ਡਾਂਡੀਆ ਖੇਡਣ ਦੀ ਯੋਜਨਾ 'ਤੇ ਵਿਚਾਰ ਹੋ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.