ਡੈਲਟਾ ਵਿੱਚ ਇੱਕ ਸਟੋਰ 'ਤੇ ਵਾਪਰੀ ਸੀ ਲੁੱਟ ਦੀ ਵਾਰਦਾਤ

ਸਰੀ, 14 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਸਰੀ ਦੇ ਜਸਟਿਨ ਸਿੰਘ ਕਾਹਲੋਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਤੇ ਡੈਲਟਾ ਵਿੱਚ ਇੱਕ ਸਟੋਰ ਲੁੱਟਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਇਹ ਕਾਰਵਾਈ ਸਟੋਰ ਦੇ ਕਲਰਕ ਅਤੇ ਕੈਬ ਕੰਪਨੀ ਦੀ ਮਦਦ ਨਾਲ ਨੇਪਰੇ ਚਾੜ•ੀ। ਡੈਲਟਾ ਪੁਲਿਸ ਨੇ ਦੱਸਿਆ ਕਿ ਉਨ•ਾਂ ਨੂੰ 12 ਫਰਵਰੀ ਨੂੰ ਸਵੇਰੇ ਲਗਭਗ ਪੌਣੇ 9 ਵਜੇ ਫੋਨ ਆਇਆ ਸੀ ਕਿ 116ਵੀਂ ਸਟਰੀਟ ਦੇ ਇੱਕ ਸਟੋਰ ਵਿੱਚ ਲੁੱਟ ਹੋਈ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੁਟੇਰਾ ਇੱਕ ਕੈਬ ਵਿੱਚ ਫਰਾਰ ਹੋਇਆ। ਇਸ 'ਤੇ ਸਟੋਰ ਦੇ ਕਲਰਕ ਨੇ ਫੁਰਤੀ ਨਾਲ ਕੈਬ ਦਾ ਨੰਬਰ ਨੋਟ ਕਰ ਲਿਆ ਅਤੇ ਇਹ ਵੀ ਨੋਟ ਕੀਤਾ ਕਿ ਉਹ ਲੁਟੇਰਾ ਟੈਕਸੀ ਲੈ ਕੇ ਕਿਸ ਦਿਸ਼ਾ ਵਿੱਚ ਫਰਾਰ ਹੋਇਆ। ਡੈਲਟਾ ਪੁਲਿਸ ਦੇ ਪੈਟਰੋਲ ਸੈਕਸ਼ਨ ਦੇ ਮੁਖੀ ਇੰਸਪੈਕਟਰ ਸਿਆਰਨ ਫੀਨਨ ਨੇ ਦੱਸਿਆ ਕਿ ਪੁਲਿਸ ਟੀਮ ਨੇ ਸਟੋਰ ਕਲਰਕ ਕੋਲੋਂ ਜਾਣਕਾਰੀ ਹਾਸਲ ਕਰਕੇ ਕੈਬ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਨੇ ਪੁਲਿਸ ਨੂੰ ਕੈਬ ਦੀ ਲੋਕੇਸ਼ਨ ਦੱਸ ਦਿੱਤੀ, ਜਿਸ 'ਤੇ ਪੁਲਿਸ ਉਸੇ ਥਾਂ ਪਹੁੰਚ ਗਈ। ਪੁਲਿਸ ਨੂੰ ਵੇਖ ਕੇ ਸ਼ੱਕੀ ਲੁਟੇਰਾ ਨੋਰਡਲ ਵੇਅ ਦੇ ਨੇੜੇ ਰੇਲ ਦੀ ਪਟੜੀ 'ਤੇ ਭੱਜਿਆ ਅਤੇ ਉਸ ਨੇ ਉੱਥੇ ਝਾੜੀਆਂ ਦੇ ਪਿੱਛੇ ਲੁਕਣ ਦਾ ਯਤਨ ਕੀਤਾ, ਪਰ ਪੁਲਿਸ ਨੇ ਉਸ ਨੂੰ ਦਬੋਚ ਲਿਆ। ਸ਼ੱਕੀ ਲੁਟੇਰੇ ਦੀ ਪਛਾਣ ਸਰੀ ਦੇ ਵਾਸੀ 24 ਸਾਲਾ ਜਸਟਿਨ ਸਿੰਘ ਕਾਹਲੋਂ ਵਜੋਂ ਹੋਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.