ਵਾਸ਼ਿੰਗਟਨ,  15 ਫ਼ਰਵਰੀ, ਹ.ਬ. : ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਉਸ ਚਲਣ 'ਤੇ ਰੋਕ ਲਗਾ ਸਕਦੇ ਹਨ ਜਿਸ ਵਿਚ ਰਾਸ਼ਟਰਪਤੀ ਦੀ ਵਿਦੇਸ਼ੀ ਨੇਤਾਵਾਂ ਦੇ ਨਾਲ ਫੋਨ 'ਤੇ ਹੋਣ ਵਾਲੀ ਗੱਲਬਾਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁਣਨ ਦੀ ਆਗਿਆ ਹੁੰਦੀ ਹੈ। ਦਰਅਸਲ ਜੁਲਾਈ ਵਿਚ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਫੋਨ 'ਤੇ ਗੱਲਬਾਤ ਤੋਂ ਬਾਅਦ ਹੀ ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਹੋਈ ਸੀ। ਉਨ੍ਹਾਂ ਦੀ ਯੂਕਰੇਨ ਦੇ ਰਾਸ਼ਟਰਪਤੀ ਨਾਲ ਪਿਛਲੇ ਸਾਲ 25 ਜੁਲਾਈ ਨੂੰ ਹੋਈ ਗੱਲਬਾਤ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਵਾਈਟ ਹਾਊਸ ਦੇ ਕਰਮਚਾਰੀਆਂ ਨੇ ਸੁਣੀ ਸੀ। ਟਰੰਪ ਨੇ ਗੇਰਾਲਡੋ ਰਿਵੇਰਾ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਮੈਂ ਉਸ ਰਵਾਇਤ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹਾਂ। ਇਹ ਇੰਟਰਵਿਊ ਵੀਰਵਾਰ ਨੂੰ ਪ੍ਰਸਾਰਤ ਹੋਇਆ।
ਅਪਣੇ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਦੇ ਬਾਰੇ ਵਿਚ ਟਰੰਪ ਨੇ ਕਿਹਾ ਕਿ ਮੇਰੇ ਖ਼ਿਲਾਫ਼ ਬਿਨਾਂ ਕਿਸੇ ਕਾਰਨ ਦੇ ਮਹਾਂਦੋਸ਼ ਚਲਾਇਆ ਗਿਆ, ਇਹ ਪੂਰੀ ਤਰ੍ਹਾਂ ਨਾਲ ਪੱਖਪਾਤ ਪੂਰਣ ਸੀ।
ਕਿਸੇ ਵੀ ਪ੍ਰਸ਼ਾਸਨ ਵਿਚ ਇਹ ਪਰੰਪਰਾ ਹੁੰਦੀ ਹੈ ਕਿ ਵੈਸਟ ਵਿੰਗ ਬੇਸਮੈਂਟ ਵਿਚ ਇੱਕ ਸੁਰੱਖਿਅਤ ਅਤੇ ਸਾਊਂਡਪਰੂਫ ਸਿਚਵੇਸ਼ਨ ਰੂਮ ਵਿਚ ਕਰਮਚਾਰੀ ਰਾਸ਼ਟਰਪਤੀ ਦੀ ਗੱਲਬਾਤ ਨੂੰ ਲਿਪੀਬੱਧ ਕਰਦੇ ਹਨ। ਇਸ ਤੋਂ ਬਾਅਦ ਕੌਮੀ ਸੁਰੱਖਿਅਤ ਪ੍ਰੀਸ਼ਦ ਦੇ ਅਧਕਾਰੀ ਕਾਲ ਸਬੰਧੀ ਪੱਤਰਕ ਤਿਆਰ ਕਰਦੇ ਹਨ ਅਤੇ ਇਹ ਇੱਕ ਰਸਮੀ ਰਿਕਾਰਡ ਬਣ ਜਾਂਦਾ ਹੈ। ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਬਰਾਇਨ ਨੇ ਕਿਹਾ ਕਿ ਰਾਸ਼ਟਰਪਤੀ ਚਾਹੇ ਤਾਂ ਉਹ ਅਜਿਹਾ ਕਰ ਸਕਦੇ ਹਨ ਕਿ ਉਨ੍ਹਾਂ ਦਾ ਫੋਨ ਕਾਲ ਕੋਈ ਹੋਰ ਨਾ ਸੁਣੇ।

ਹੋਰ ਖਬਰਾਂ »

ਹਮਦਰਦ ਟੀ.ਵੀ.