'ਇੰਡੀਅਨ-2' ਫਿਲਮ ਦੀ ਚੱਲ ਰਹੀ ਸੀ ਸ਼ੂਟਿੰਗ

ਚੇਨਈ, 20 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਸਾਊਥ ਦੇ ਸੁਪਰ ਸਟਾਰ ਕਮਲ ਹਾਸਨ ਦੀ ਫਿਲਮ 'ਇੰਡੀਅਨ-2' ਦੀ ਸ਼ੂਟਿੰਗ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਅਸਿਸਟੈਂਟ ਡਾਇਰੈਕਟਰ ਸਣੇ 3 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਕਰੇਨ ਦੇ ਕਰੈਸ਼ ਹੋਣ ਕਾਰਨ ਵਾਪਰਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਸਥਾਨਕ ਪੁਲਿਸ ਦੀ ਟੀਮ ਨੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਰਿਪੋਰਟ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ, ਉਸ ਵੇਲੇ ਕਮਲ ਹਾਸਨ ਉੱਥੇ ਮੌਜੂਦ ਸਨ। ਬਾਅਦ ਵਿੱਚ ਉਹ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਵੀ ਗਏ।  ਹਾਦਸੇ 'ਚ ਡਾਇਰੈਕਟਰ ਸ਼ੰਕਰ ਦੇ ਪਰਸਨਲ ਡਾਇਰੈਕਟਰ 29 ਸਾਲਾ ਮਧੂ, ਅਸਿਸਟੈਂਟ ਡਾਇਰੈਕਟਰ 34 ਸਾਲਾ ਕ੍ਰਿਸ਼ਨਾ ਅਤੇ ਇੱਕ ਸਟਾਫ ਮੈਂਬਰ 60 ਸਾਲਾ ਚੰਦਰਨ ਦੀ ਮੌਤ ਹੋ ਗਈ। ਫਿਲਮ ਦੀ ਸ਼ੂਟਿੰਗ ਈਵੀਪੀ ਅਸਟੇਟ ਸਪੌਟ 'ਤੇ ਚੱਲ ਰਹੀ ਸੀ, ਜੋ ਚੇਨਈ ਦੇ ਬਾਹਰੀ ਇਲਾਕੇ ਵਿੱਚ ਸਥਿਤ ਹੈ। ਦੱਸ ਦੇਈਏ ਕਿ 'ਇੰਡੀਅਨ-2' ਫਿਲਮ ਦਾ ਹਾਲ ਹੀ ਵਿੱਚ ਪੋਸਟਰ ਰਿਲੀਜ਼ ਹੋਇਆ ਸੀ। ਫਿਲਮ ਵਿੱਚ ਕਮਲ ਹਾਸਨ ਨੇ ਇੱਕ ਬਜ਼ੁਰਗ ਦਾ ਕਿਰਦਾਰ ਨਿਭਾਇਆ ਹੈ। ਫਿਲਮ 'ਇੰਡੀਅਨ-2' ਕਮਲ ਹਾਸਨ ਦੀ 1996 ਵਿੱਚ ਆਈ ਫਿਲਮ 'ਇੰਡੀਅਨ' ਦਾ ਸੀਕਵਲ ਹੈ। ਇਸ ਫਿਲਮ ਨੂੰ ਲੈ ਕੇ ਮਨੋਰੰਜਨ ਜਗਤ ਵਿੱਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਜ਼ੋਰਾਂ 'ਤੇ ਹੈ ਕਿ ਇਹ ਕਮਲ ਹਾਸਨ ਦੀ ਆਖਰੀ ਫਿਲਮ ਹੋ ਸਕਦੀ ਹੈ। ਦਰਅਸਲ, ਕਮਲ ਹਾਸਨ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਹੁਣ ਕੋਈ ਫਿਲਮ ਨਹੀਂ ਕਰਨਗੇ। ਉਨ•ਾਂ ਨੇ ਅਜਿਹਾ ਸਿਆਸਤ ਵਿੱਚ ਵੱਧ ਰਹੀ ਉਨ•ਾਂ ਦੀ ਸਰਗਰਮੀ ਦੇ ਚਲਦਿਆਂ ਕਿਹਾ ਸੀ। ਉਨ•ਾਂ ਕਿਹਾ ਸੀ ਕਿ ਦੋਵੇਂ ਕੰਮ ਇਕੱਠਿਆਂ ਨਹੀਂ ਕੀਤੇ ਜਾ ਸਕਦੇ।

ਹੋਰ ਖਬਰਾਂ »

ਹਮਦਰਦ ਟੀ.ਵੀ.