ਨਵੀਂ ਦਿੱਲੀ,  21 ਫ਼ਰਵਰੀ, ਹ.ਬ. : ਟਰੰਪ ਨੂੰ ਭਾਰਤੀਆਂ ਕੋਲੋਂ ਹਾਂ ਪੱਖੀ ਪ੍ਰਤੀਕਿਰਿਆਵਾਂ ਮਿਲਦੀਆਂ ਹਨ। ਲੇਕਿਨ, ਉਨ੍ਹਾਂ ਦੀ ਕੁਝ ਖ਼ਾਸ ਨੀਤੀਆਂ ਅਤੇ ਵਪਾਰ ਨੂੰ ਲੈ ਕੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਭਾਰਤੀ ਉਨ੍ਹਾਂ ਦੀ ਸ਼ਲਾਘਾ ਨਹੀਂ ਕਰਦੇ ਹਨ। ਭਾਰਤ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਲੋਕਪ੍ਰਿਯਤਾ ਵਧ ਰਹੀ ਹੈ। ਲੇਕਿਨ ਉਨ੍ਰਾਂ ਦੀ ਕੁਝ ਨੀਤੀਆਂ ਅਤੇ ਵਪਾਰ ਨੂੰ ਲੈ ਕੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਲੋਕਾਂ ਨੂੰ ਪਸੰਦ ਨਹੀਂ ਹਨ। ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ ਪੀਯੂ ਰਿਸਰਚ ਦੇ ਇੱਕ ਨਵੇਂ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ ਟਰੰਪ 24 ਅਤੇ 25 ਜਨਵਰੀ ਨੂੰ ਭਾਰਤ ਦੀ ਯਾਤਰਾ ਕਰਨਗੇ। ਉਨ੍ਹਾਂ ਦੇ ਨਾਲ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਵੀ ਹੋਵੇਗੀ।
ਭਾਰਤ ਵਿਚ 24 ਜੂਨ ਤੋਂ ਦੋ ਅਕਤੂਰ, 2019 ਤੱਕ ਕੀਤੇ ਗਏ ਸਰਵੇਖਣ ਵਿਚ 2476 ਲੋਕਾਂ ਨੇ ਜਵਾਬ ਦਿੱਤੇ। ਸਵਾਲਾਂ ਦੇ ਜਵਾਬ ਦੇ ਆਧਾਰ 'ਤੇ ਪੀਯੂ ਨੇ ਕਿਹਾ ਹੈ ਕਿ ਜ਼ਿਆਦਾਤਰ ਭਾਰਤੀਆਂ ਦਾ ਮੰਨਣਾ ਹੈ ਕਿ ਜਦ ਗੱਲ ਕੌਮਾਂਤਰੀ ਮਾਮਲਿਆਂ ਦੀ ਆਉਂਦੀ ਹੈ ਤਾਂ ਟਰੰਪ ਸਹੀ ਕਦਮ ਚੁੱਕਦੇ ਹਨ। ਪੀਯੂ ਸੋਧ ਸਮੂਹ ਨੇ ਰਿਪੋਰਟ ਵਿਚ ਕਿਹਾ ਕਿ ਟਰੰਪ ਨੂੰ ਭਾਰਤੀਆਂ ਕੋਲੋਂ ਹਾਂ ਪੱਖੀ ਪ੍ਰਤੀਕਿਰਿਆ ਮਿਲਦੀ ਹੈ। ਲੇਕਿਨ ਉਨ੍ਹਾਂ ਦੀ ਕੁਝ ਖ਼ਾਸ ਨੀਤੀਆਂ ਅਤੇ ਵਪਾਰ ਨੂੰ ਲੈ ਕੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਭਾਰਤੀ ਓਨੀ ਸ਼ਲਾਘਾ ਨਹੀਂ ਕਰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.