'ਰਾਇਲ ਕਮਿਸ਼ਨ' ਦਾ ਕੀਤਾ ਗਠਨ

ਕੈਨਬਰਾ, 21 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਜੰਗਲਾਂ ਵਿੱਚ ਲੱਗੀ ਅੱਗ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਉਨ•ਾਂ ਨੇ 'ਰਾਇਲ ਕਮਿਸ਼ਨ' ਦਾ ਗਠਨ ਕੀਤਾ ਹੈ। ਆਸਟਰੇਲੀਆ ਦੀ ਡਿਫੈਂਸ ਫੋਰਸ ਦੇ ਪ੍ਰਧਾਨ ਮਾਰਕ ਬਿਨਸਕਿਨ, ਫੈਡਰਲ ਕੋਰਟ ਦੇ ਸਾਬਕਾ ਜੱਜ ਐਨਾਬੇਲੇ ਬੇਨੇਟ, ਕਲਾਈਮੇਟ ਰਿਸਕ ਅਤੇ ਇੰਪੈਕਟ ਮੈਨੇਜਮੈਂਟ ਦੇ ਮਾਹਰ ਪ੍ਰੋਫੈਸਰ ਐਂਡਰਿਊ ਮੈਕਿਨਟੋਸ਼ ਨੂੰ ਇਸ ਕਮਿਸ਼ਨ ਦਾ ਕਮਿਸ਼ਨਰ ਬਣਾਇਆ ਗਿਆ ਹੈ।
ਇਸ ਕਮਿਸ਼ਨ ਅਗਸਤ ਮਹੀਨੇ ਦੇ ਅੰਤ ਤੱਕ ਆਪਣੀ ਜਾਂਚ ਰਿਪੋਰਟ ਪੇਸ਼ ਕਰੇਗਾ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਆਸਟਰੇਲੀਆਈ ਨਾਗਰਿਕਾਂ ਦੀ ਸੁਰੱਖਿਆ ਉਨ•ਾਂ ਦੀ ਪਹਿਲੀ ਤਰਜੀਹ ਹੈ। ਇਸ ਘਟਨਾ ਤੋਂ ਸਾਨੂੰ ਸਿੱਖਣਾ ਹੋਵੇਗਾ ਕਿ ਅਸੀਂ ਕਿਸ ਤਰ•ਾਂ ਕੌਮੀ ਪੱਧਰ 'ਤੇ ਪ੍ਰਦੇਸ਼ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ ਵਧੀਆ ਕੰਮ ਕਰ ਸਕਦੇ ਹਾਂ, ਜਿਸ ਨਾਲ ਅਸੀਂ ਲੋਕਾਂ ਨੂੰ ਬਚਾਅ ਸਕੀਏ। ਜਾਂਚ ਜਲਵਾਯੂ ਤਬਦੀਲੀ ਦੀ ਗੱਲ ਨੂੰ ਸਵੀਕਾਰ ਕਰਦੀ ਹੈ, ਜਿਸ ਕਾਰਨ ਗਰਮੀ ਵਧੀ ਅਤੇ ਸੋਕਾ ਪੈ ਰਿਹਾ ਹੈ। ਇਸ 'ਤੇ ਇੱਕ ਵਿਹਾਰਕ ਕਾਰਵਾਈ ਕਰਨਾ ਜ਼ਰੂਰੀ ਹੈ, ਜਿਸ ਦਾ ਆਸਟਰੇਲੀਆ ਨੂੰ ਸੁਰੱਖਿਅਤ ਬਣਾਉਣ ਨਾਲ ਸਿੱਧਾ ਸਬੰਧ ਹੈ। ਉਨ•ਾਂ ਕਿਹਾ ਕਿ ਸਰਕਾਰ ਨੇ ਇੱਕ ਵਿਲੱਖਣ ਕਦਮ ਚੁੱਕਿਆ, ਜਿਸ ਵਿੰਚ 6 ਹਜ਼ਾਰ ਤੋਂ ਵੱਧ ਏਡੀਐਫ ਦੇ ਕਰਮੀਆਂ ਨੂੰ ਜੰਗਲਾਂ ਵਿੱਚ ਲੱਗੀ ਅੱਗ ਬੁਝਾਉਣ ਲਈ ਤਾਇਨਾਤ ਕੀਤਾ ਗਿਆ ਸੀ। ਇਸ ਗੱਲ 'ਤੇ ਵਿਚਾਰ ਕਰਨਾ ਹੋਵੇਗਾ ਕਿ ਸਰਕਾਰ ਨੂੰ ਨਵੀਆਂ ਸ਼ਕਤੀਆਂ ਦਿੱਤੀਆਂ ਜਾਣ, ਜਿਸ ਨਾਲ ਉਹ ਅਜਿਹੇ ਸਮੇਂ ਆਸਟਰੇਲੀਆਈ ਡਿਫੈਂਸ ਫੋਰਸ ਦੀ ਸਿੱਧੀ ਤਾਇਨਾਤੀ ਕਰ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.