ਵਾਸ਼ਿੰਗਟਨ,  22 ਫ਼ਰਵਰੀ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਦੀ ਦੋ ਦਿਨਾਂ ਭਾਰਤ ਯਾਤਰਾ ਤੋਂ ਪਹਿਲਾਂ ਅਮਰੀਕਾ ਦੇ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਟਰੰਪ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕਰਨਗੇ।
ਅਧਿਕਾਰੀ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚ ਕਿਸੇ ਵੀ ਸਫਲ ਵਾਰਤਾ ਦਾ ਆਧਾਰ ਅੱਤਵਾਦੀਆਂ 'ਤੇ ਲਗਾਮ ਕਸਣ ਦੀਆਂ ਕੋਸ਼ਿਸ਼ਾਂ 'ਤੇ  ਨਿਰਭਰ ਕਰੇਗਾ। ਅਸੀਂ ਅਜਿਹਾ ਹੋਣ ਦੀ ਰਾਹ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਰਾਸ਼ਟਪਰਤੀ ਦੋਵੇਂ ਦੇਸ਼ਾਂ ਨੂੰ ਅਪੀਲ ਕਰਨਗੇ ਕਿ ਕੰਟਰੋਲ ਰੇਖਾ 'ਤੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਦੋਵੇਂ ਦੇਸ਼ ਅਜਿਹੇ ਕਿਸੇ ਵੀ ਕਾਰਵਾਈ ਜਾਂ ਬਿਆਨ ਦੇਣ ਤੋਂ ਬਚਣ ਜਿਸ ਨਾਲ ਖੇਤਰ ਵਿਚ ਤਣਾਅ ਵਧਣ ਦੀ ਸੰਭਾਵਨਾ ਹੋਵੇ। ਟਰੰਪ ਦੋ ਦਿਨਾਂ ਭਾਰਤ ਯਾਤਰਾ 'ਤੇ ਸੋਮਵਾਰ 24 ਫਰਵਰੀ ਨੂੰ ਅਹਿਮਦਾਬਾਦ ਪਹੁੰਚਣਗੇ। ਟਰੰਪ ਦੇ ਦੌਰੇ ਨੂੰ ਲੈ ਕੇ ਅਹਿਮਦਾਬਾਦ ਅਤੇ ਆਗਰਾ ਸਣੇ ਦਿੱਲੀ ਵਿਚ ਵੀ ਤਿਆਰੀਆਂ ਚਲ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਦੇ ਗ੍ਰਹਿ ਪ੍ਰਦੇਸ਼ ਗੁਜਰਾਤ ਵਿਚ ਟਰੰਪ ਦਾ ਸੁਆਗਤ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਪ੍ਰੋਟੋਕਾਲ ਤੋੜ ਕੇ ਖੁਦ ਏਅਰਪੋਰਟ 'ਤੇ ਟਰੰਪ ਨੂੰ ਰੀਸੀਵ ਕਰਨ ਪੁੱਜਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.