ਨਵੀਂ ਦਿੱਲੀ,  22 ਫ਼ਰਵਰੀ, ਹ.ਬ. : ਅਮਰੀਕਾ ਅਤੇ ਤਾਲਿਬਾਨ ਦੇ ਵਿਚ ਸੰਘਰਸ਼ 'ਤੇ ਵਿਰਾਮ ਲੱਗਣ ਦੇ ਨਾਲ ਹੀ ਅਫ਼ਗਾਨਿਸਤਾਨ ਵਿਚ ਸ਼ਾਂਤੀ ਦੀ ਉਮੀਦ ਕੀਤੀ ਜਾ ਰਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਟਵੀਟ ਕਰਕੇ ਕਿਹਾ ਕਿ ਲੰਬੇ ਸਮੇਂ ਤੋਂ ਬਾਅਦ ਤਾਲਿਬਾਨ ਦੇ ਨਾਲ ਗੱਲ ਬਣ ਗਈ ਹੈ। ਇਸ ਨਾਲ ਅਫ਼ਗਾਨਿਸਤਾਨ ਵਿਚ ਹਿੰਸਾ ਰੁਕ ਸਕੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਵਿਚ ਹਿੰਸਾ ਰੋਕਣ ਦੇ ਲਈ ਇੱਕ ਸਮਝੌਤੇ 'ਤੇ ਅਮਰੀਕਾ 29 ਫਰਵਰੀ ਨੂੰ ਹਸਤਾਖਰ ਕਰਨ ਦੀ ਤਿਆਰੀ ਕਰ ਰਿਹਾ ਹੈ।
ਅਮਰੀਕਾ ਅਤੇ ਤਾਲਿਬਾਨ ਦੇ ਵਿਚ ਸ਼ਾਂਤੀ ਵਾਰਤਾ ਦੇ ਸਫਲ ਹੋਣ ਨਾਲ ਭਾਰਤ ਦੀ ਮੁਸਕਲਾਂ ਵਧ ਸਕਦੀਆਂ ਹਨ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਪੈਰ ਪਸਾਰਨ ਨਾਲ ਉਥੇ ਦੀ ਨਵੀਂ ਚੁਣੀ ਸਰਕਾਰ ਨੂੰ ਖ਼ਤਰਾ ਹੋਵੇਗਾ ਅਤੇ ਭਾਰਤ ਦੀ ਕਈ ਵਿਕਾਸ ਯੋਜਨਾਵਾਂ ਪ੍ਰਭਾਵਤ ਹੋਣਗੀਆਂ। ਇਸ ਤੋਂ ਇਲਾਵਾ ਵੀ ਪੱਛਮੀ ਏਸ਼ੀਆ ਵਿਚ ਪੈਰ ਪਸਾਰਨ ਦੀ ਤਿਆਰੀ ਵਿਚ ਲੱਗੀ ਮੋਦੀ ਸਰਕਾਰ ਨੂੰ ਵੱਡਾ ਨੁਕਸਾਨ ਹੋਵੇਗਾ।
ਅਫ਼ਗਾਨਿਤਸਾਨ ਦੇ ਕੌਮੀ ਸੁਰੱਖਿਆ ਕਮੇਟੀ ਦੇ ਬੁਲਾਰੇ ਜਾਵੇਦ ਫੈਸਲ ਨੇ ਵੀ ਕਿਹਾ ਕਿ ਅਫ਼ਗਾÎਨ ਸੁਰੱਖਿਆ ਬਲਾਂ ਅਤੇ ਅਮਰੀਕਾ ਤੇ ਤਾਲਿਬਾਨ ਦੇ ਵਿਚ ਹਿੰਸਾ ਵਿਚ ਕਮੀ ਜਲਦੀ ਹੀ ਹੋ ਜਾਵੇਗੀ। ਉਨ੍ਹਾਂ ਨੇ ਹੁਦ ਤੋਂ ਹੀ ਹਿੰਸਾ ਵਿਚ ਕਮੀ ਆਉਣ ਦਾ ਦਾਅਵਾ ਕਰਦੇ ਹੋਏ ਕਿਹਾਕਿ ਇਹ ਕਮੀ ਇੱਕ ਹਫ਼ਤੇ ਤੱਕ ਜਾਰੀ ਰਹੇਗੀ। ਉਨ੍ਹਾਂ ਮੰਨਿਆ ਕਿ ਹਿੰਸਾ ਦੇ ਪੂਰੀ ਤਰ੍ਹਾਂ ਖਤਮ ਹੋਣ ਵਿਚ ਸਮਾਂ ਲੱਗੇਗਾ।  
ਤਾਲਿਬਾਨ ਦੇ ਨਾਲ ਅਮਰੀਕਾ ਦੀ ਸ਼ਾਂਤੀ ਵਾਰਤਾ ਪਾਕਿਸਤਾਨ ਦੇ ਲਈ ਇੱਕ ਫਾਇਦੇ ਦਾ ਸੌਦਾ ਹੈ।  ਇਸ ਲਈ ਪਾਕਿ ਸਰਕਾਰ ਅਤੇ ਉਸ ਦੀ ਖੁਫ਼ੀਆ ਏਜੰਸੀ ਆਈਐਸਆਈ ਵਿਚੋਲੇ ਦਾ ਕੰਮ ਕਰ ਰਹੀ ਹੈ।
ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਵਾਪਸ ਜਾਂਦੇ ਹੀ ਪਾਕਿ ਤਾਲਿਬਾਨ ਦੀ ਮਦਦ ਨਾਲ ਕਸਮੀਰ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.