ਵਾਸ਼ਿੰਗਟਨ,  22 ਫ਼ਰਵਰੀ, ਹ.ਬ. : ਸੋਮਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ। ਇਸ ਤੋਂ ਇਲਾਵਾ ਟਰੰਪ, ਮੋਦੀ ਕੋਲ ਸੀਏਏ ਅਤੇ ਐਨਆਰਸੀ ਦਾ ਵੀ ਮੁੱਦਾ ਚੁੱਕਾਂਗੇ।
ਵਾਈਟ ਹਾਊਸ ਦੇ ਅਘਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਲੋਕਤੰਤਰਿਕ ਰਵਾਇਤਾਂ ਅਤੇ ਸੰਸਥਾਨਾਂ ਨੂੰ ਲੈ ਕੇ ਅਮਰੀਕਾ ਦੇ ਮਨ ਵਿਚ ਬਹੁਤ ਸਨਮਾਨ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਕਾਨਫ਼ਰੰਸ ਵਿਚ ਕਿਹਾ ਕਿ ਰਾਸ਼ਟਰਪਤੀ ਟਰੰਪ ਜਨਤਕ ਤੌਰ 'ਤੇ  ਅਤੇ ਨਿੱਜੀ ਤੌਰ 'ਤੇ ਲੋਕਤੰਤਰ ਅਤੇ ਧਾਰਮਿਕ ਆਜ਼ਾਦੀ ਦੀ ਸਾਡੀ ਸਾਂਝੀ ਪਰੰਪਰਾ 'ਤੇ ਗੱਲਬਾਤ ਕਰਨਗੇ। ਉਹ ਧਾਰਮਿਕ ਆਜ਼ਾਦੀ ਸਣੇ ਹੋਰ ਮੁੱਦਿਆਂ ਨੂੰ ਚੁੱਕਣਗੇ ਜੋ ਕਿ ਸ਼ਾਸਨ ਦੇ ਲਈ ਬਹੁਤ ਜ਼ਰੂਰੀ ਹੈ।
ਟਰੰਪ ਦੇ ਸੀਏਏ ਜਾਂ ਐਨਆਰਸੀ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨ ਦੀ ਯੋਜਨਾ ਨਾਲ ਜੁੜੇ ਇੱਕ ਸਵਾਲ ਦੇ ਜਵਾਬ ਵਿਚ ਅਧਿਕਾਰੀ ਨੇ ਇਹ ਗੱਲ ਕਹੀ। ਦੱਸਣਯੋਗ ਹੈ ਕਿ ਸੀਏਏ ਨੂੰ ਲੈ ਕੇ ਦੇਸ਼ ਵਿਚ ਕੁਝ ਜਗ੍ਹਾ 'ਤੇ ਪ੍ਰਦਰਸ਼ਨ ਹੋ ਰਹੇ ਹਨ।
ਟਰੰਪ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੀÂਏ ਅਤੇ ਐਨਆਰਸੀ ਨਾਲ ਜੁੜੇ ਸਵਾਲ 'ਤੇ ਕਿਹਾ, ਤੁਸੀਂ ਜਿਹੜੇ ਮੁੱਦਿਆਂ ਨੂੰ ਚੁੱਕਿਆ ਹੈ ਅਸੀਂ ਉਨ੍ਹਾਂ ਵਿਚੋਂ ਕੁਝ ਨੂੰ ਲੈ ਕੇ ਚਿੰਤਤ ਹਨ। ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਮੋਦੀ ਦੇ ਨਾਲ ਬੈਠਕ ਵਿਚ ਇਨ੍ਹਾਂ ਮੁੱਦਿਆਂ ਨੂੰ ਚੁੱਕਣਗੇ।
ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ, ਧਾਰਮਿਕ ਘੱਟ ਗਿਣਤੀਆਂ ਦੇ ਲਈ ਸਨਮਾਨ ਅਤੇ ਸਾਰੇ ਧਰਮਾਂ ਦੇ ਨਾਲ ਬਰਾਬਰ ਵਿਵਹਾਰ ਜਿਹੀ ਚੀਜ਼ਾਂ ਭਾਰਤੀ ਸੰਵਿਧਾਨ ਵਿਚ ਹਨ। ਇਹ ਕੁਝ ਅਜਿਹੀ ਚੀਜ਼ਾਂ ਹਨ ਜੋ ਰਾਸ਼ਟਰਪਤੀ ਦੇ ਲਈ ਮਹੱਤਵਪੁਰਣ ਹੋਣਗੀਆਂ ਅਤੇ ਮੈਨੂੰ ਭਰੋਸਾ ਹੈ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਚੁੱਕਣਗੇ। ਅਧਿਕਾਰੀ ਨੇ ਕਿਹਾ ਕਿ ਭਾਰਤ ਦੁਨੀਆ ਦੇ ਚਾਰ ਪ੍ਰਮੁੱਖ ਧਰਮਾਂ ਦਾ ਜਨਮ ਸਥਾਨ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.