ਐਲਏ ਮੈਥੇਸਨ ਸੈਕੰਡਰੀ ਸਕੂਲ 'ਚ 12ਵੀਂ ਦਾ ਵਿਦਿਆਰਥੀ ਹੈ ਗੋਵਿੰਦ ਦਿਓਲ

ਸਰੀ, 22 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਸਰੀ ਵਿੱਚ ਇੱਕ ਪੰਜਾਬੀ ਮੂਲ ਦੇ ਇੱਕ ਸਿੱਖ ਵਿਦਿਆਰਥੀ ਗੋਵਿੰਦ ਦਿਓਲ ਨੇ ਕੈਨੇਡਾ ਦਾ ਵੱਡਾ ਖਿਤਾਬ 'ਪ੍ਰੈਸਟੀਜੀਅਸ ਲੌਰਨ ਐਵਾਰਡ' ਜਿੱਤਿਆ ਹੈ। ਗੋਵਿੰਦ ਦਿਓਲ ਸਰੀ ਦੇ ਐਲ.ਏ. ਮੈਥੇਸਨ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦੇ ਨਾਲ ਹੀ 35 ਹੋਰ ਵਿਦਿਆਰਥੀਆਂ ਨੂੰ ਵੀ ਖ਼ਿਤਾਬ ਦਿੱਤੇ ਗਏ ਹਨ। ਦੱਸ ਦੇਈਏ ਕਿ 'ਪ੍ਰੈਸਟੀਜੀਅਸ ਲੌਰਨ ਐਵਾਰਡ' ਕੈਨੇਡਾ ਦਾ ਵੱਡਾ ਅਤੇ ਵਿਆਪਕ ਖਿਤਾਬ ਹੈ, ਜੋ ਚਾਰ ਸਾਲਾ ਅੰਡਰਗਰੈਜੂਏਟ ਵਿਦਿਆਰਥੀਆਂ ਨੂੰ ਚਰਿੱਤਰ, ਸੇਵਾ ਅਤੇ ਲੀਡਰਸ਼ਿਪ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ।
ਲੌਰਨ ਐਵਾਰਡ ਤਹਿਤ ਕੈਨੇਡਾ ਵਿੱਚ ਚਾਰ ਸਾਲ ਦੀ ਅੰਡਰ ਗਰੈਜੂਏਟ ਪੜ•ਾਈ ਲਈ 1 ਲੱਖ ਡਾਲਰ ਤੋਂ ਵੱਧ ਫੰਡ ਜੇਤੂ ਵਿਦਿਆਰਥੀ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਵਿੱਚ ਸਾਲਾ ਵਜ਼ੀਫ਼ਾ, ਭਾਈਵਾਲ ਯੂਨੀਵਰਸਿਟੀ ਵੱਲੋਂ ਟਿਊਸ਼ਨ ਵਿੱਚ ਛੋਟ, ਸਿੱਖਿਅਕ, ਸਮਰ ਇੰਟਰਨਸ਼ਿਪ ਫੰਡਿੰਗ ਆਦਿ ਸ਼ਾਮਲ ਹੈ।
ਇਸ ਐਵਾਰਡ ਲਈ ਚੋਣ ਪ੍ਰਕਿਰਿਆ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ। ਗੋਵਿੰਦ ਦਿਓਲ ਇਹ ਐਵਾਰਡ ਹਾਸਲ ਕਰਕੇ ਬਹੁਤ ਖੁਸ਼ ਹੈ। 2001 ਵਿੱਚ ਪੰਜਾਬ ਤੋਂ ਕੈਨੇਡਾ ਆਏ ਗੋਵਿੰਦ ਦੇ ਪਿਤਾ ਸਰਬਜੋਤ ਸਿੰਘ ਅਤੇ ਮਾਤਾ ਹਰਪ੍ਰੀਤ ਕੌਰ ਨੇ ਵੀ ਇਸ ਸਫ਼ਲਤਾ ਲਈ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਗੋਵਿੰਦ ਦਾ ਪਾਲਣ-ਪੋਸ਼ਣ ਸਰੀ ਵਿੱਚ ਹੋਇਆ ਸੀ। ਉਸ ਨੇ ਕਿਹਾ ਕਿ ਭਵਿੱਖ ਦੀ ਯੋਜਨਾ ਬਾਰੇ ਦੱਸਿਆ ਕਿ ਉਹ ਚਾਰ ਯੂਨੀਵਰਸਿਟੀਆਂ ਵਿੱਚ ਜਾਣ ਦੀ ਸੋਚ ਰਿਹਾ ਹੈ, ਜਿਨ•ਾਂ ਵਿੱਚ ਹੈਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ, ਐਡਮੰਟਨ ਦੀ ਯੂਨੀਵਰਸਿਟੀ ਆਫ਼ ਐਲਬਰਟਾ, ਮੌਂਟਰੀਅਲ ਦੀ ਮੈਕਗਿੱਲ ਯੂਨੀਵਰਸਿਟੀ ਅਤੇ ਯੂਬੀਸੀ ਓਕਨਾਗਨ ਸ਼ਾਮਲ ਹਨ।  ਗੋਵਿੰਦ ਨੇ ਕਿਹਾ ਕਿ ਉਹ ਸਾਇੰਸ ਵਿੱਚ ਪੜ•ਾਈ ਕਰਨਾ ਚਾਹੁੰਦਾ ਹੈ, ਕਿਉਂਕਿ ਉਸ ਦੀ ਇੱਕ ਡਾਕਟਰ ਬਣਨ ਦੀ ਇੱਛਾ ਹੈ। ਉਹ ਇਸ ਵੇਲੇ ਸਾਰਾ ਧਿਆਨ ਸਾਇੰਸ 'ਤੇ ਕੇਂਦਰਿਤ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਇੱਕ ਡਾਕਟਰ ਵਜੋਂ ਕੰਮ ਕਰਦੇ ਹੋਏ ਹੋਰਨਾਂ ਦੇਸ਼ਾਂ ਦੀ ਯਾਤਰਾ ਵੀ ਕਰਨਾ ਚਾਹੁੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.