ਬਰੈਂਪਟਨ, 23 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀਆਂ ਉਪਰ ਕਿਸਮਤ ਲਗਾਤਾਰ ਮਿਹਰਬਾਨ ਹੋ ਰਹੀ ਹੈ। ਇਕ ਮਗਰੋਂ ਇਕ ਕਈ ਪੰਜਾਬੀ ਲੱਖਾਂ ਡਾਲਰ ਦੀ ਲਾਟਰੀ ਜਿੱਤ ਚੁੱਕੇ ਹਨ। ਤਾਜ਼ਾ ਮਾਮਲਾ ਬਰੈਂਪਟਨ ਨਾਲ ਸਬੰਧਤ ਹੈ ਜਿਥੇ ਦੋ ਧੀਆਂ ਪਿਤਾ ਜਸਵੀਰ ਬਰਾੜ ਨੇ ਇਕ ਲੱਖ ਡਾਲਰ ਦੀ ਲਾਟਰੀ ਜਿੱਤੀ। ਫ਼ੋਰਕ ਲਿਫ਼ਟ ਡਰਾਈਵਰ ਵਜੋਂ ਕੰਮ ਕਰਦੇ 48 ਸਾਲ ਦੇ ਜਸਵੀਰ ਬਰਾੜ ਨੇ ਬਰੈਂਪਟਨ ਦੇ ਚਿੰਗੂਕੋਜ਼ੀ ਰੋਡ 'ਤੇ ਸਥਿਤ ਪੈਟਰੋ ਕੈਨੇਡਾ ਤੋਂ ਇੰਸਟੈਂਟ ਸਿਜ਼ਲਿੰਗ 5 ਐਸ ਟਿਕਟ ਖਰੀਦੀ ਸੀ ਜਿਸ ਰਾਹੀਂ ਉਹ ਇਕ ਲੱਖ ਡਾਲਰ ਦਾ ਇਨਾਮ ਜਿੱਤਣ ਵਿਚ ਸਫ਼ਲ ਰਿਹਾ। ਜਸਵੀਰ ਬਰਾੜ ਨੂੰ ਸ਼ੁਰੂਆਤ ਵਿਚ ਯਕੀਨ ਹੀ ਨਾ ਹੋਇਆ ਕਿ ਉਹ ਇਕ ਲੱਖ ਡਾਲਰ ਦਾ ਮਾਲਕ ਬਣ ਗਿਆ ਹੈ। ਜਸਵੀਰ ਬਰਾੜ ਨੇ ਦੱਸਿਆ ਕਿ ਉਹ ਇਨਾਮੀ ਰਕਮ ਨੂੰ ਆਪਣੇ ਪਰਵਾਰ ਉਪਰ ਖ਼ਰਚ ਕਰੇਗਾ। ਜਸਵੀਰ ਬਰਾੜ ਨੇ ਕਿਹਾ ਕਿ ਉਸ ਦਾ ਪਰਵਾਰ ਹੀ ਉਸ ਵਾਸਤੇ ਸਭ ਕੁਝ ਹੈ ਅਤੇ ਆਪਣੇ ਪਰਵਾਰ ਦੀ ਜ਼ਿੰਦਗੀ ਬਿਹਤਰ ਬਣਾਉਣ ਖ਼ਾਤਰ ਇਨਾਮੀ ਰਕਮ ਦੀ ਵਰਤੋਂ ਕਰੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.