ਮੋਹਾਲੀ,  24  ਫ਼ਰਵਰੀ, ਹ.ਬ. : ਮੋਰਿੰਡਾ ਦੇ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਚ ਉਸ ਸਮੇਂ ਹੰਗਾਮਾ ਹੋਗਿਆ ਜਦ ਇੱਕ ਔਰਤ ਪਰਵਾਰ ਵਾਲਿਆਂ ਦੇ ਨਾਲ ਪਹੁੰਚ ਕੇ ਰੌਲਾ ਪਾਉਂਦੀ ਹੋਈ ਬੋਲੀ ਕਿ ਜੋ ਵਿਅਕਤੀ ਵਿਆਹ ਕਰ ਰਿਹਾ ਹੈ  ਉਹ ਉਸ ਦਾ ਪਤੀ ਹੈ। ਮੋਹਾਲੀ ਜ਼ਿਲ੍ਹੇ ਦੇ ਪਿੰਡ ਬਹਿਲੋਲਪੁਰ ਦੀ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਗੁਰਵਿੰਦਰ ਕੌਰ ਦਾ ਵਿਆਹ 2018 ਵਿਚ ਸੋਤਲਬਾਬਾ ਦੇ ਪਰਮਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਪਰਮਿੰਦਰ ਅਤੇ ਉਸ ਦਾ ਪਰਵਾਰ ਉਨ੍ਹਾਂ ਦੀ ਧੀ ਨੂੰ ਦਾਜ ਦੇ ਲਈ ਮਾਰਕੁੱਟ ਕਰਨ ਲੱਗਾ। ਗੁਰਦੁਆਰਾ ਸਾਹਿਬ ਵਿਚ ਹੰਗਾਮਾ ਹੋਣ 'ਤੇ ਪੁਲਿਸ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ। ਪੁਲਿਸ ਦੇ ਅਨੁਸਾਰ ਦੋਵੇਂ ਪਾਰਟੀਆਂ ਨਾਲ ਗੱਲਬਾਤ ਕਰਕੇ ਹੀ ਮਾਮਲਾ ਸਾਫ ਹੋ ਸਕੇਗਾ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਔਰਤ ਦੀ ਮਾਂ ਨੇ ਦੱਸਿਆ ਕਿ ਪਰਮਿੰਦਰ ਸਿੰਘ ਦਾ ਉਨ੍ਹਾਂ ਦੀ ਧੀ ਨਾਲ ਤਲਾਕ ਨਹੀਂ ਹੋਇਆ ਹੈ। ਉਨ੍ਹਾਂ ਦੀ ਧੀ ਨੂੰ ਤਲਾਕ ਦਿੱਤੇ ਬਗੈਰ ਹੀ ਦੂਜਾ ਵਿਆਹ ਕਰ ਰਿਹਾ ਸੀ। ਸਾਡੇ ਗੁਰਦੁਆਰਾ ਪੁੱਜਣ 'ਤੇ ਪਰਮਿੰਦਰ ਫਰਾਰ ਹੋ ਗਿਆ। ਪਰਮਿੰਦਰ ਨੂੰ ਫੋਨ ਕੀਤਾ ਤਾਂ ਬੋਲਿਆ ਕਿ ਉਹ ਵਿਆਹ ਨਹੀਂ ਕਰ ਰਿਹਾ ਸੀ ਬਲਕਿ ਵਿਆਹ ਦਾ ਸਰਟੀਫਿਕੇਟ ਠੀਕ ਕਰਾਉਣ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.