ਤਰਨਤਾਰਨ,  25  ਫ਼ਰਵਰੀ, ਹ.ਬ. : ਪਿੰਡ ਬਾਕੀਪੁਰ ਵਿਚ ਜ਼ਮੀਨ ਦੇ ਲਈ ਭਰਾ ਨੇ ਅਪਣੇ ਭਰਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।  ਦੱਸਿਆ ਜਾਂਦਾ ਹੈ ਕਿ ਮ੍ਰਿਤਕ 40 ਸਾਲਾ ਬਲਦੇਵ ਸਿੰਘ ਦੀ ਹੱਤਿਆ ਵਿਚ ਉਸ ਦੇ ਪਿਤਾ, ਭਰਾ, ਭਤੀਜਾ ਅਤੇ ਉਸ ਦੀ ਮਾਂ ਵੀ ਸ਼ਾਮਲ ਹੈ। ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਉਸ ਦੇ ਪਤੀ ਦਾ ਝਗੜਾ ਉਸ ਦੇ ਜੇਠ ਸੁਖਦੇਵ ਨਾਲ ਚਲ ਰਿਹਾ ਸੀ ਅਤੇ ਉਸ ਦੇ ਪਤੀ ਦਾ ਪਿਤਾ ਜਗਤਾਰ ਸਿੰਘ ਵੀ ਜ਼ਮੀਨੀ ਵੰਡ ਨੂੰ ਲੈਕੇ ਉਨ੍ਹਾਂ ਦੇ ਨਾਲ ਧੋਖਾ ਕਰ ਰਿਹਾ ਸੀ, ਪਲਵਿੰਦਰ ਨੇ ਦੱਸਿਆ ਕਿ ਸੋਮਵਾਰ ਨੂੰ ਜੇਠ ਸੁਖਦੇਵ, ਪਿਤਾ ਜਗਤਾਰ ਸਿੰਘ, ਸੁਖਦੇਵ ਦੇ ਲੜਕੇ ਅਤੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ  ਸਦਰ ਦੇ Îਇੰਚਾਰਜ  ਮਨੋਜ ਕੁਮਾਰ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.