ਹਰ ਸਾਲ ਕੇਅਰ ਪੈਕੇਜ ਤਿਆਰ ਕਰਕੇ ਲੋੜਵੰਦਾਂ ਨੂੰ ਵੰਡਿਆ ਜਾਂਦੈ ਲੋੜੀਂਦਾ ਸਾਮਾਨ

ਔਟਾਵਾ, 28 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਸਿੱਖਾਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਚਲਾਈ ਜਾ ਰਹੀ 'ਵਨ ਬਿਲੀਅਨ ਰਾਈਜ਼ਿੰਗ ਮੂਵਮੈਂਟ' ਨੂੰ ਸੱਤ ਸਾਲ ਹੋ ਚੁੱਕੇ ਹਨ। ਇਹ ਮੁਹਿੰਮ ਹਰ ਸਾਲ 'ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ' ਨਾਲ ਭਾਈਵਾਲੀ ਰਾਹੀਂ ਚਲਾਈ ਜਾਂਦੀ ਹੈ, ਜਿਸ ਰਾਹੀਂ ਲੋੜੀਂਦੇ ਸਾਮਾਨ ਦੇ 'ਕੇਅਰ ਪੈਕੇਜ' ਤਿਆਰ ਕਰਕੇ ਸ਼ੈਲਟਰਾਂ 'ਚ ਰਹਿੰਦੇ ਔਰਤਾਂ ਅਤੇ ਬੱਚਿਆਂ ਨੂੰ ਵੰਡੇ ਜਾਂਦੇ ਹਨ। ਇਸ ਸਾਲ 2300 ਕੇਅਰ ਪੈਕੇਜ ਤਿਆਰ ਕੀਤੇ ਗਏ। 2013 ਵਿੱਚ ਵੈਨਕੁਵਰ ਤੋਂ ਸ਼ੁਰੂ ਕੀਤੀ ਗਈ ਸਿੱਖਾਂ ਦੀ ਇਹ ਮੁਹਿੰਮ ਅੱਜ ਕੈਨੇਡਾ ਦੇ 12 ਸ਼ਹਿਰਾਂ ਵਿੱਚ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ।
ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਅਤੇ ਹੋਰਨਾਂ ਲੋੜਵੰਦ ਲੋਕਾਂ ਦੀ ਮਦਦ ਲਈ ਚਲਾਈ ਜਾ ਰਹੀ ਸਿੱਖਾਂ ਦੀ ਇਹ ਮੁਹਿੰਮ ਕੈਨੇਡਾ ਦੇ ਸਰੀ, ਵੈਨਕੁਵਰ, ਕੈਮਲੂਪਸ, ਕੈਲਗਰੀ, ਸਸਕਾਟੂਨ, ਰੇਜਿਨਾ, ਵਿੰਨੀਪੈਗ, ਟੋਰਾਂਟੋ, ਗਲਫ਼, ਲੰਡਨ, ਔਟਵਾ ਅਤੇ ਮੌਂਟਰਲੀਅਲ ਸ਼ਹਿਰਾਂ ਵਿੱਚ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀ ਹੈ। ਇਸ ਰਾਹੀਂ ਕੇਅਰ ਪੈਕੇਜ ਤਿਆਰ ਕੀਤੇ ਜਾਂਦੇ ਹਨ, ਜਿਨ•ਾਂ ਵਿੱਚ ਘਰ ਦਾ ਲੋੜੀਂਦਾ ਸਾਮਾਨ ਅਤੇ ਬੱਚਿਆਂ ਲਈ ਖਿਡੌਣੇ ਆਦਿ ਪੈਕ ਕੀਤੇ ਜਾਂਦੇ ਹਨ। 'ਵਨ ਬਿਲੀਅਨ ਰਾਈਜ਼ਿੰਗ ਮੂਵਮੈਂਟ' ਦੇ ਵਲੰਟੀਅਰ ਹਰ ਸ਼ਹਿਰ ਵਿੱਚ ਇਕੱਠੇ ਹੋ ਕੇ ਕੇਅਰ ਪੈਕੇਜ ਤਿਆਰ ਕਰਦੇ ਹਨ।  
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਅਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ 2013 ਵਿੱਚ ਇੱਕ ਸ਼ਹਿਰ ਤੋਂ ਸ਼ੁਰੂ ਹੋਈ 'ਵਨ ਬਿਲੀਅਨ ਰਾਈਜ਼ਿੰਗ ਮੂਵਮੈਂਟ' ਮੁਹਿੰਮ ਅੱਜ ਕੈਨੇਡਾ ਦੇ 12 ਸ਼ਹਿਰਾਂ ਤੱਕ ਪਹੁੰਚ ਚੁੱਕੀ ਹੈ। ਇਸ ਦੇ ਵਲੰਟੀਅਰ ਭਾਈਚਾਰੇ ਦੇ ਸਮਰਥਨ ਨਾਲ ਅਣਥੱਕ ਮਿਹਨਤ ਕਰਦੇ ਹਨ, ਪਰ ਕੇਅਰ ਪੈਕੇਜ ਪ੍ਰਾਪਤ ਕਰਨ ਵਾਲੇ ਲੋੜਵੰਦ ਲੋਕਾਂ ਦੇ ਚੇਹਰੇ 'ਤੇ ਮੁਸਕਰਾਹਟ ਅਤੇ ਉਨ•ਾਂ ਦੀਆਂ ਦੁਆਵਾਂ ਸੁਣ ਕੇ ਸਿੱਖ ਵਲੰਟੀਅਰਾਂ ਦਾ ਸਾਰਾ ਥਕੇਵਾਂ ਲਹਿ ਜਾਂਦਾ ਹੈ।  

ਹੋਰ ਖਬਰਾਂ »

ਹਮਦਰਦ ਟੀ.ਵੀ.