ਚੰਡੀਗੜ੍ਹ, 21 ਮਾਰਚ, ਹ.ਬ. :   ਪੰਜਾਬ ਸਰਕਾਰ ਨੇ ਦਫ਼ਤਰਾਂ ਵਿਚ ਕਰਮੀਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਲਈ 50 ਫ਼ੀਸਦੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਲਈ ਨਿਦਰੇਸ਼ ਜਾਰੀ ਕੀਤੇ ਹਨ।
ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਗਰੁੱਪ ਬੀ, ਸੀ ਅਤੇ ਡੀ ਦੇ ਕਰਮਚਾਰੀ 50 ਫੀਸਦੀ ਘਰ ਤੋਂ ਕੰਮ ਕਰਨ। ਪਹਿਲਾ ਪਖਵਾੜਾ ਰੋਸਟਰ 23 ਮਾਰਚ  ਤੋਂ ਪੰਜ ਅਪ੍ਰੈਲ ਤੱਕ ਅਤੇ ਦੂਜਾ 6 ਅਪ੍ਰੇਲ ਤੋਂ 19 ਅਪ੍ਰੈਲ ਤੱਕ ਲਾਗੂ ਹੋਵੇਗਾ।
ਇਹੀ ਨਹੀਂ ਉਨ੍ਹਾਂ ਦਫ਼ਤਰਾਂ ਵਿਚ ਜਿੱਥੇ 100 ਜਾਂ ਉਸ ਤੋਂ ਜ਼ਿਆਦਾ ਕਰਮਚਾਰੀ ਇੱਕ ਹੀ ਦਫ਼ਤਰ ਵਿਚ ਕੰਮ ਕਰਦੇ ਹਨ, ਦੇ ਖੁਲ੍ਹਣ ਅਤੇ ਬੰਦ ਕਰਨ ਦੇ ਸਮੇਂ ਨੂੰ ਵੀ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ। ÎਿÂਹ ਸਵੇਰੇ 9 ਵਜੇ ਤੋਂ 5 ਵਜੇ, ਦੂਜਾ ਗਰੁੱਪ ਸਾਡੇ 9 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਅਤੇ ਤੀਜਾ ਗਰੁੱਪ ਦਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਕੰਮ ਕਰੇਗਾ ਜੋ ਕਰਮਚਾਰੀ ਘਰ ਤੋਂ ਕੰਮ ਕਰਨਗੇ, ਉਹ ਟੈਲੀਫੋਨ 'ਤੇ ਹਰ ਸਮੇਂ ਉਪਲਬਧ ਰਹਿਣਗੇ। ਉਨ੍ਹਾਂ ਜਦ ਵੀ ਬੁਲਾਇਆ ਜਾਵੇਗਾ ਤਾਂ ਉਨ੍ਹਾਂ ਦਫ਼ਤਰਾਂ ਵਿਚ ਆਉਣਾ ਪਵੇਗਾ।
ਇਹ ਨਿਰਦੇਸ਼ ਉਨ੍ਹਾਂ ਦਫ਼ਤਰਾਂ ਅਤੇ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ ਜੋ ਐਮਰਜੰਸੀ ਸੇਵਾਵਾਂ ਨਾਲ ਸਬੰਧਤ ਹਨ ਅਤੇ ਕੋਰੋਨਾ ਦੀ ਰੋਕਥਾਮ ਵਿਚ ਲੱਗੇ ਹੋਏ ਹਨ।
ਇਨ੍ਹਾਂ ਵਿਚ ਪੁਲਿਸ, ਹੋਮ ਗਾਰਡ, ਜੇਲ੍ਹ, ਕਚਹਿਰੀਆਂ, ਜ਼ਿਲ੍ਹਾ ਅਟਾਰਨੀ, ਜ਼ਿਲ੍ਹਾ ਮੈਜਿਸਟ੍ਰੇਟ, ਐਸਡੀਐਮ, ਤਹਿਸੀਲ, ਰੈਵਨਿਊ ਅਫ਼ਸਰ, ਸਿਹਤ ਵਿਭਾਗ, ਮੈਡੀਕਲ ਐਜੂਕੇਸ਼ਨ ਵਿਭਾਗ, ਸਥਾਨਕ ਸਰਕਾਰਾਂ, ਖੁਰਾਕ ਤੇ ਸਪਲਾਈ ਵਿਭਾਗ, ਟਰਾਂਸਪੋਰਟ, ਮੰਡੀ ਬੋਰਡ ਅਤੇ ਜਲ ਸਪਲਾਈ ਤੇ ਬਿਜਲੀ ਵਿਭਾਗ ਸ਼ਾਮਲ ਹਨ।
ਇਸ ਤੋਂ ਇਲਾਵਾ ਪ੍ਰਸ਼ਾਸਨਕ ਸੁਧਾਰ ਵਿਭਾਗ ਨੇ ਇੱਕ ਮੋਬਾਈਅਲ ਐਪ ਤਿਆਰ ਕੀਤੀ ਹੈ। ਜਿਸ ਵਿਚ ਕੋਰੋਨਾ ਦੀ ਰੋਕਥਾਮ, ਟੈਸਟ ਅਤੇ ਹਸਪਤਾਲਾਂ ਆਦਿ ਦੀ ਸੂਚਨਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.