ਮਰੀਜ਼ਾਂ ਦੀ ਗਿਣਤੀ ਵਧ ਕੇ 335 ਹੋਈ

ਮੁੰਬਈ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਪਹਿਲੀ ਵਾਰ ਇਕ ਦਿਨ ਵਿਚ ਦੋ ਮੌਤਾਂ, ਹਾਲਾਤ ਗੰਭੀਰ ਹੋਣ ਵੱਲ ਇਸ਼ਾਰਾ ਕਰ ਗਈਆਂ। ਪਹਿਲੀ ਮੌਤ ਮੁੰਬਈ ਵਿਖੇ ਹੋਈ ਜਦਕਿ ਦੂਜੀ ਬਿਹਾਰ ਦੀ ਰਾਧਾਨੀ ਪਟਨਾ ਵਿਖੇ। ਹੁਣ ਤੱਕ ਭਾਰਤ ਵਿਚ ਸੱਤ ਮੌਤਾਂ ਹੋ ਚੁੱਕੀਆਂ ਹਨ ਜਿਨ•ਾਂ ਵਿਚ ਇਕ ਇਤਾਲਵੀ ਨਾਗਰਿਕ ਵੀ ਸ਼ਾਮਲ ਹੈ ਜੋ ਪਿਛਲੇ ਦਿਨੀਂ ਰਾਜਸਥਾਨ ਵਿਚ ਦਮ ਤੋੜ ਗਿਆ ਸੀ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਕੋਰੋਨਾ ਵਾਇਰਸ ਕਾਰਨ ਮਰੇ 63 ਸਾਲ ਦੇ ਸ਼ਖਸ ਨੂੰ ਡਾਇਬਟੀਜ਼ ਅਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਵੀ ਸਨ। ਇਲਾਜ ਦੌਰਾਨ ਅਚਾਨਕ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ ਅਤੇ ਆਖਰਕਾਰ ਮੌਤ ਹੋ ਗਈ। ਮਹਾਰਾਸ਼ਟਰ ਵਿਚ ਵਾਇਰਸ ਦੇ ਕੁਲ ਮਰੀਜ਼ਾਂ ਦੀ ਗਿਣਤੀ 74 ਹੋ ਚੁੱਕੀ ਹੈ ਅਤੇ 10 ਨਵੇਂ ਮਾਮਲਿਆਂ ਵਿਚੋਂ ਛੇ ਮੁੰਬਈ ਅਤੇ ਚਾਰ ਪੂਨਾ ਵਿਖੇ ਦੱਸੇ ਜਾ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.