ਵਾਇਰਸ ਦੀ ਦਵਾਈ ਹੋਣ ਦਾ ਕੀਤਾ ਸੀ ਦਾਅਵਾ

ਜਲੰਧਰ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਹੋਣ ਦਾ ਦਾਅਵਾ ਕਰਨ ਵਾਲੇ ਨੀਟੂ ਸ਼ਟਰਾਂ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨੀਟੂ ਸ਼ਟਰਾਂ ਵਾਲੇ ਨੇ ਫੇਸਬੁੱਕ ਪੇਜ ਰਾਹੀਂ ਕੌਵਿਡ-19 ਦੀ ਦਵਾਈ ਮੌਜੂਦ ਹੋਣ ਦਾ ਦਾਅਵਾ ਕੀਤਾ ਸੀ। ਜਲੰਧਰ ਦੇ ਸਿਵਲ ਸਰਜਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਭਰਮ ਪੈਦਾ ਕਰਨ ਅਤੇ ਕੁਦਰਫ਼ੀ ਆਫ਼ਤ ਐਕਟ ਅਧੀਨ ਮੁਕੱਦਮਾ ਦਰਜ ਕਰਦਿਆਂ ਨੀਟੂ ਸ਼ਟਰਾਂ ਵਾਲੇ ਨੂੰ ਕਾਬੂ ਕਰ ਲਿਆ। ਪੰਜਾਬ ਵਿਚ 31 ਮਾਰਚ ਤੱਕ ਲੌਕਡਾਊਨ ਦੇ ਹੁਕਮਾਂ ਕਾਰਨ ਨੀਟੂ ਸ਼ਟਰਾਂ ਵਾਲੇ ਨੂੰ ਕਈ ਦਿਨ ਜੇਲ• ਵਿਚ ਰਹਿਣਾ ਪੈ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.