ਭਾਰਤ ਵਿਚ ਮਰੀਜ਼ਾਂ ਦੀ ਗਿਣਤੀ ਵਧ ਕੇ 425 ਹੋਈ

ਨਵੀਂ ਦਿੱਲੀ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਕਾਰਨ ਸੋਮਵਾਰ ਨੂੰ ਪੱਛਮੀ ਬੰਗਾਲ ਵਿਚ ਪਹਿਲੀ ਮੌਤ ਹੋ ਗਈ ਜੋ ਪਿਛਲੇ ਕੁਝ ਸਮੇਂ ਤੱਕ ਵਾਇਰਸ ਤੋਂ ਮੁਕਤ ਸੂਬਾ ਮੰਨਿਆ ਜਾ ਰਿਹਾ ਹੈ। ਇਸੇ ਦਰਮਿਆਨ ਭਾਰਤ ਵਿਚ ਮਰੀਜ਼ਾਂ ਦੀ ਗਿਣਤੀ ਵਧ ਕੇ 425 ਹੋ ਗਈ ਅਤੇ ਮੁਲਕ ਦੇ 80 ਜ਼ਿਲਿ•ਆਂ ਵਿਚ ਲੌਕਡਾਊਨ ਕਰ ਦਿਤਾ ਗਿਆ।
ਵੀ.ਓ. : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਰਨ ਵਾਲਾ ਸ਼ਖਸ ਪਿਛਲੇ ਦਿਨੀਂ ਆਪਣੇ ਪਰਵਾਰ ਸਮੇਤ ਇਟਲੀ ਤੋਂ ਪਰਤਿਆ ਸੀ। ਮਰੀਜ਼ਾਂ ਦੀ ਗਿਣਤੀ ਪੱਖੋਂ ਮਹਾਰਾਸ਼ਟਰ ਸਭ ਤੋਂ ਅੱਗੇ ਚੱਲ ਰਿਹਾ ਹੈ ਜਿਥੇ ਹੁਣ ਤੱਕ 90 ਜਣਿਆਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਦੂਜੇ ਪਾਸੇ ਕੇਰਲ ਦੂਜਾ ਸਭ ਤੋਂ ਪ੍ਰਭਾਵਤ ਸੂਬਾ ਬਣਿਆ ਹੋਇਆ ਹੈ ਜਿਥੇ 67 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਦਿੱਲੀ ਵਿਖੇ 30 ਅਤੇ ਰਾਜਸਥਾਨ ਵਿਚ 28 ਮਰੀਜ਼ ਦਰਜ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜ ਸਰਕਾਰ ਨੂੰ ਹਦਾਇਤ ਦਿਤੀ ਕਿ ਮਨਾਹੀ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ•ਾਂ ਟਵੀਟ ਕੀਤਾ ਕਿ ਲੌਕ-ਡਾਊਨ ਨੂੰ ਹਾਲੇ ਤੱਕ ਗੰਭੀਰਤਾ ਨਹੀਂ ਲਿਆ ਜਾ ਰਿਹਾ ਜੋ ਬੇਹੱਦ ਮਾੜਾ ਰੁਝਾਨ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਵਾਰ ਦੀ ਬਿਹਤਰੀ ਵਾਸਤੇ ਬੰਦਿਸ਼ਾਂ ਵਿਚ ਰਹਿਣ ਦਾ ਸੱਦਾ ਦਿਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.