ਪੰਜਾਬ ਦੇ ਭਖਦੇ ਮਸਲਿਆਂ ਬਾਰੇ ਹੋਵੇਗਾ ਵਿਚਾਰ-ਵਟਾਂਦਰਾ

ਚੰਡੀਗੜ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਯੂਟਿਊਬ ਚੈਨਲ ਮਗਰੋਂ ਪੰਜਾਬ ਦੇ ਮਸਲਿਆਂ 'ਤੇ ਕੇਂਦਰਤ ਟਵਿਟਰ ਹੈਂਡਲ ਸ਼ੁਰੂ ਕਰ ਦਿਤਾ ਹੈ। ਯੂਟਿਊਬ ਚੈਨਲ ਨੂੰ ਜਿੱਤੇਗਾ ਪੰਜਾਬ ਦਾ ਨਾਂ ਦਿਤਾ ਗਿਆ ਅਤੇ ਟਵਿਟਰ ਹੈਂਡਲ ਨੂੰ 'ਐਟ ਜਿੱਤੇਗਾ ਪੰਜਾਬ ਐਨ.ਐਸ.' ਦਾ ਨਾਂ ਦਿਤਾ ਗਿਆ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਟਵਿਟਰ ਹੈਂਡਲ ਰਾਹੀਂ ਉਹ ਪੰਜਾਬ ਦੇ ਭਖਦੇ ਮਸਲਿਆਂ ਬਾਰੇ ਸੂਬੇ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ। ਇਥੇ ਦਸਣਾ ਬਣਦਾ ਹੈ ਨਵਜੋਤ ਸਿੱਧੂ ਦਾ ਯੂਟਿਊਬ ਚੈਨਲ ਸ਼ੁਰੂ ਹੋਣ ਸਾਰ ਇਸ ਦੇ ਨਾਂ ਨਾਲ ਮਿਲਦੇ-ਜੁਲਦੇ ਨਾਂ ਵਾਲੇ ਕਈ ਚੈਨਲ ਸ਼ੁਰੂ ਹੋ ਗਏ ਅਤੇ ਲੋਕਾਂ ਲਈ ਤੈਅ ਕਰਨਾ ਮੁਸ਼ਕਲ ਹੋ ਗਿਆ ਕਿ ਨਵਜੋਤ ਸਿੱਧੂ ਦਾ ਚੈਨਲ ਕਿਹੜਾ ਹੈ। ਹੁਣ ਉਨ•ਾਂ ਦੇ ਵਿਰੋਧੀਆਂ ਵੱਲੋਂ ਟਵਿਟਰ ਹੈਂਡਲ ਦੇ ਮਾਮਲੇ ਵਿਚ ਭੰਬਲਭੂਸਾ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.