ਹਰ ਬੇਰੁਜ਼ਗਾਰ ਕਿਰਤੀ ਨੂੰ ਦੋ ਹਫ਼ਤੇ ਬਾਅਦ ਮਿਲਣਗੇ 900 ਡਾਲਰ

ਔਟਵਾ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਨਾਲ ਜੂਝ ਰਹੇ ਕੈਨੇਡੀਅਨ ਲੋਕਾਂ ਨੂੰ 107 ਅਰਬ ਡਾਲਰ ਦੀ ਰਾਹਤ ਦੇਣ ਦਾ ਰਾਹ ਪੱਧਰਾ ਕਰਦਾ ਬਿਲ ਹਾਊਸ ਆਫ਼ ਕਾਮਨਜ਼ ਵੱਲੋਂ ਪਾਸ ਕਰ ਦਿਤਾ ਗਿਆ ਹੈ। ਵਿੱਤ ਮੰਤਰੀ ਬਿਲ ਮੌਰਨੋ ਨੇ ਦੱਸਿਆ ਕਿ ਕੈਨੇਡਾ ਦੇ ਹਰ ਕਿਰਤੀ ਨੂੰ 2 ਹਜ਼ਾਰ ਡਾਲਰ ਤੱਕ ਦੀ ਰਕਮ ਚਾਰ ਮਹੀਨੇ ਮਿਲਦੀ ਰਹੇਗੀ। ਉਨ•ਾਂ ਕਿਹਾ ਕਿ 15 ਸਾਲ ਤੋਂ ਵੱਧ ਉਮਰ ਵਾਲੇ ਉਹ ਕਾਮੇ ਵੀ ਰਾਹਤ ਪੈਕੇਜ ਦਘੇਰੇ ਵਿਚ ਆਉਣਗੇ ਜਿਨ•ਾਂ ਨੇ ਪਿਛਲੇ 12 ਮਹੀਨੇ ਦੌਰਾਨ ਪੰਜ ਹਜ਼ਾਰ ਡਾਲਰ ਤੋਂ ਵੱਧ ਕਮਾਈ ਕੀਤੀ ਪਰ ਹੁਣ ਕੋਰੋਨਾ ਵਾਇਰਸ ਕਾਰਨ ਬੇਰੁਜ਼ਗਾਰ ਹੋ ਗਏ। ਇਸ ਦੇ ਨਾਲ ਹੀ ਸੰਸਦ ਵਿਚ ਬਿਲ ਸੀ-13 ਵੀ ਪਾਸ ਕਰ ਦਿਤਾ ਗਿਆ ਜਿਸ ਰਾਹੀਂ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਮੌਜੂਦਾ ਸੰਕਟ ਦੇ ਟਾਕਰੇ ਲਈ ਅਸੀਮਤ ਰਕਮ ਉਧਾਰ ਲੈਣ ਅਤੇ ਖ਼ਰਚ ਕਰਨ ਦਾ ਅਧਿਕਾਰ ਮਿਲ ਗਿਆ ਹੈ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੰਬੋਧਨ ਦੌਰਾਨ 82 ਅਰਬ ਡਾਲਰ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਸੀ ਪਰ ਹੁਣ ਰਕਮ ਵਧਾ ਕੇ 107 ਅਰਬ ਡਾਲਰ ਕਰ ਦਿਤੀ ਗਈ। ਇਸ ਰਕਮ ਵਿਚੋਂ 52 ਡਾਲਰ ਸਿੱਧੀ ਅਦਾਇਗੀ 'ਤੇ ਖ਼ਰਚ ਕੀਤੇ ਜਾਣਗੇ ਜਦਕਿ 55 ਅਰਬ ਡਾਲਰ ਦੀ ਰਕਮ ਟੈਕਸ ਰਿਆਇਤਾਂ ਜਾਂ ਟੈਕਸ ਅਦਾਇਗੀ ਮੁਲਤਵੀ ਕੀਤੇ ਜਾਣ 'ਤੇ ਖ਼ਰਚ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.