ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਭੇਜੀਆਂ ਗਲਤ ਟੈਸਟ ਰਿਪੋਰਟਾਂ

ਬਰੈਂਪਟਨ, 3 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨ ਦੇ ਕਈ ਲੋਕਾਂ ਨੂੰ ਕੋਰੋਨਾ ਵਾਇਰਸ ਦੀਆਂ ਗਲਤ ਟੈਸਟ ਰਿਪੋਰਟਸ ਭੇਜ ਦਿਤੀਆਂ ਗਈਆਂ ਅਤੇ ਕੋਤਾਹੀ ਸਾਹਮਣੇ ਆਉਣ ਮਗਰੋਂ ਕਾਰਜਕਾਰੀ ਮੈਡੀਕਲ ਅਫ਼ਸਰ ਨੂੰ ਮੁਆਫ਼ੀ ਮੰਗਣੀ ਪਈ। ਪੀਲ ਪਬਲਿਕ ਹੈਲਥ ਵੱਲੋਂ ਜਾਰੀ ਬਿਆਨ ਮੁਤਾਬਕ 16 ਮਰੀਜ਼ਾਂ ਦੀ ਟੈਸਟ ਰਿਪੋਰਟ ਨੈਗੇਟਿਵ ਦੱਸੀ ਗਈ ਜਦਕਿ ਅਸਲ ਵਿਚ ਉਹ ਵਾਇਰਸ ਦੇ ਮਰੀਜ਼ ਬਣ ਚੁੱਕੇ ਹਨ। ਕਾਰਜਕਾਰੀ ਮੈਡੀਕਲ ਅਫ਼ਸਰ ਲੌਰੈਂਸ ਲੋਹ ਨੇ ਕਿਹਾ, ''ਮੈਂ ਚੰਗੀ ਤਰ•ਾਂ ਸਮਝ ਸਕਦਾ ਹਾਂ ਕਿ ਟੈਸਟ ਰਿਪੋਰਟ ਨੈਗੇਟਿਵ ਆਉਣ ਮਗਰੋਂ ਲੋਕਾਂ ਨੇ ਸੁਖ ਦਾ ਸਾਹ ਲਿਆ ਹੋਵੇਗਾ ਪਰ ਕੁਝ ਦੇਰ ਮਗਰੋਂ ਹਾਲਾਤ ਬਿਲਕੁਲ ਬਦਲ ਗਏ।'' ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਪ੍ਰਭਾਵਤ ਲੋਕਾਂ ਨਾਲ ਸੰਪਰਕ ਕਰ ਕੇ ਮੁਸ਼ਕਲ ਹਾਲਾਤ ਵਿਚ ਉਠਾਏ ਜਾਣ ਵਾਲੇ ਕਦਮਾਂ ਬਾਰੇ ਦੱਸ ਰਹੀ ਹੈ। ਪੀਲ ਪਬਲਿਕ ਹੈਲਥ ਮੁਤਾਬਕ ਵਾਇਰਸ ਦੇ ਟੈਸਟ ਨਾਲ ਸਬੰਧਤ ਚਿੱਠੀਆਂ ਮੰਗਲਵਾਰ ਨੂੰ ਅਤੇ ਬੁੱਧਵਾਰ ਨੂੰ ਭੇਜੀਆਂ ਗਈਆਂ ਸਨ। 

ਹੋਰ ਖਬਰਾਂ »

ਹਮਦਰਦ ਟੀ.ਵੀ.